Punjab Elections News: ‘ਆਪ’ ਵੱਲੋਂ ਨਗਰ ਕੌਂਸਲ ਚੋਣਾਂ ਅਮਲੋਹ ਲਈ 13 ਉਮੀਦਵਾਰਾਂ ਦੀ ਸੂਚੀ ਜਾਰੀ

Punjab Elections News

ਅਮਲੋਹ ਨਗਰ ਕੌਂਸਲ ਦੀਆਂ ਚੋਣਾਂ 21 ਦਸੰਬਰ ਨੂੰ ਹੋਣਗੀਆਂ | Punjab Elections News

Punjab Elections News: (ਅਨਿਲ ਲੁਟਾਵਾ) ਅਮਲੋਹ। ਅਮਲੋਹ ਨਗਰ ਕੌਂਸਲ ਦੀਆਂ ਚੋਣਾਂ 21 ਦਸੰਬਰ ਨੂੰ ਹੋਣ ਜਾ ਰਹੀਆਂ ਹਨ, ਉਥੇ ਹੀ ਅੱਜ ਆਮ ਆਦਮੀ ਪਾਰਟੀ ਵੱਲੋਂ ਅਮਲੋਹ ਸ਼ਹਿਰ ਦੇ 13 ਵਾਰਡਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਮੌਕੇ ਸਾਰੇ ਉਮੀਦਵਾਰਾਂ ਨੂੰ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਵਧਾਈ ਦਿੱਤੀ ਗਈ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤਾਂ ਦਰਜ ਕਰਵਾਉਣ ਤਾਂ ਕਿ ਸ਼ਹਿਰ ਦਾ ਹੋਰ ਵਿਕਾਸ ਹੋ ਸਕੇ।

ਇਹ ਵੀ ਪੜ੍ਹੋ: Tea Benefits: ਇਨ੍ਹਾਂ ਮਸਾਲਿਆਂ ਤੋਂ ਬਣੀ ਚਾਹ ਦੇ ਹਨ ਬਹੁਤ ਸਾਰੇ ਫਾਇਦੇ, ਜਾਣੋ ਕੇ ਹੋ ਜਾਓਗੇ ਹੈਰਾਨ

ਉਨ੍ਹਾਂ ਕਿਹਾ ਕਿ ਮੈਨੂੰ ਸ਼ਹਿਰ ਵਾਸੀਆਂ ਉਪਰ ਭਰੋਸਾ ਹੈ, ਉਹ ‘ਆਪ’ ਉਮੀਦਵਾਰਾਂ ਦਾ ਸਾਥ ਦੇਣਗੇ। ਜਾਰੀ ਕੀਤੀ ਸੂਚੀ ਅਨੁਸਾਰ ਵਾਰਡ ਨੰ 1 ‘ਚ ਹਰਿੰਦਰ ਕੌਰ, ਵਾਰਡ ਨੰ 2 ‘ਚ ਜਤਿੰਦਰ ਸਿੰਘ, ਵਾਰਡ ਨੰ 3 ‘ਚ ਜਾਨਵੀ ਸ਼ਰਮਾ, ਵਾਰਡ ਨੰ 4 ‘ਚ ਅਤੁਲ ਕੁਮਾਰ, ਵਾਰਡ ਨੰ 5 ‘ਚ ਰਾਮਾ ਰਾਣੀ, ਵਾਰਡ ਨੰ 6 ਜਗਤਾਰ ਸਿੰਘ, ਵਾਰਡ ਨੰ 7 ‘ਚ ਮਨੀਸ਼ਾ ਥੌਰ, ਵਾਰਡ ਨੂੰ 8’ਚ ਲਵਪਰੀਤ ਸਿੰਘ, ਵਾਰਡ ਨੰ 9 ‘ਚ ਅਮਨਦੀਪ ਕੌਰ, ਵਾਰਡ ਨੰ 10 ‘ਚ ਸ਼ਿੰਦਰਪਾਲ ਮਿੱਤਲ, ਵਾਰਡ ਨੰ 11’ਚ ਪੂਨਮ ਅਰੋੜਾ, ਵਾਰਡ ਨੰ 12 ‘ਚ ਸਿਕੰਦਰ ਸਿੰਘ ਗੋਗੀ, ਵਾਰਡ ਨੰ 13 ‘ਚ ਸਵਰਨਜੀਤ ਸਿੰਘ ਦਾ ਨਾਂਅ ਸ਼ਾਮਿਲ ਹੈ। Punjab Elections News

Punjab Elections News
ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ।

LEAVE A REPLY

Please enter your comment!
Please enter your name here