ਸਾਡੇ ਨਾਲ ਸ਼ਾਮਲ

Follow us

11.1 C
Chandigarh
Saturday, January 31, 2026
More
    Home Breaking News ’ਆਪ’ ਪੰਜਾਬ ਇਕ...

    ’ਆਪ’ ਪੰਜਾਬ ਇਕਾਈ ਨੂੰ ਮਿਲੇ ਚੰਡੀਗੜ੍ਹ ’ਚ ਦਫਤਰ ਲਈ ਜ਼ਮੀਨ, ਰਾਜਪਾਲ ਨੂੰ ਮੁੜ ਲਿਖਿਆ ਪੱਤਰ

    Canal
    ਮੁੱਖ ਮੰਤਰੀ ਭਗਵੰਤ ਸਿੰਘ ਮਾਨ।

    ਚੰਡੀਗੜ ਪ੍ਰਸ਼ਾਸਨ ਕਈ ਵਾਰ ਜ਼ਮੀਨ ਮੰਗਣ ਦੇ ਬਾਵਜੂਦ ਆਖਰਕਾਰ ਕਿਉਂ ਚੁੱਪ?, ਆਖ਼ਰਕਾਰ ਦਿਲ ’ਚ ਕੀ ਚਲ ਰਿਹੈ ਜਨਾਬ : ਭਗਵੰਤ ਮਾਨ

    (ਅਸ਼ਵਨੀ ਚਾਵਲਾ) ਚੰਡੀਗੜ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਰਾਜਪਾਲ ਨੂੰ ਰਾਜਧਾਨੀ ਅਤੇ ਯੂਟੀ ਚੰਡੀਗੜ ਵਿੱਚ ’ਆਪ’ ਪੰਜਾਬ ਇਕਾਈ ਨੂੰ ਦਫ਼ਤਰ ਲਈ ਜ਼ਮੀਨ ਅਲਾਟ ਕਰਨ ਸੰਬੰਧੀ ਪੱਤਰ ਲਿਖਿਆ ਹੈ। ’ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਰਜਿਸਟਰਡ ਸਿਆਸੀ ਪਾਰਟੀ ਹੈ ਜੋ ਇਸ ਸਾਲ ਅਪ੍ਰੈਲ ਵਿੱਚ ਰਾਸ਼ਟਰੀ ਪਾਰਟੀ ਬਣ ਗਈ ਹੈ। ਪੰਜਾਬ ਵਿੱਚ ਪਾਰਟੀ ਦੀ ਸਰਕਾਰ ਨੂੰ ਭਾਰੀ ਬਹੁਮਤ ਹਾਸਿਲ ਹੈ ਅਤੇ ਸੂਬੇ ਦੇ ਸਾਰੇ 7 ਰਾਜ ਸਭਾ ਮੈਂਬਰ ‘ਆਪ’ ਨਾਲ ਸਬੰਧਿਤ ਹਨ। (AAP Punjab Office Chandigarh)

    ਇਹ ਵੀ ਪੜ੍ਹੋ : GST ਕੌਂਸਲ ਦੀ ਬੈਠਕ : ਖਾਣ-ਪੀਣ ਦੀਆਂ ਚੀਜ਼ਾਂ ਮਿਲਣਗੀਆਂ ਸਸਤੀਆਂ

    ਚੰਡੀਗੜ੍ਹ ਵਿੱਚ ਵੀ ‘ਆਪ ਦੇ 35 ਵਿੱਚੋਂ 14 ਕੌਂਸਲਰ ਹਨ। ਆਮ ਆਦਮੀ ਪਾਰਟੀ ਪੰਜਾਬ ਅਤੇ ਚੰਡੀਗੜ ਵਿੱਚ ਇੱਕ ਮਹੱਤਵਪੂਰਨ ਅਤੇ ਹਰਮਨ ਪਿਆਰੀ ਪਾਰਟੀ ਹੈ। ਪਰ ਕਈ ਵਾਰ ਮੀਟਿੰਗਾਂ ਅਤੇ ਗੱਲਬਾਤ ਕਰਕੇ ਪਾਰਟੀ ਦਫ਼ਤਰ ਲਈ ਸੰਸਥਾਗਤ ਜ਼ਮੀਨ ਦੀ ਮੰਗ ਕਰਨ ਦੇ ਬਾਵਜੂਦ ਚੰਡੀਗੜ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

    ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਦਫਤਰ ਪਰ ਕੌਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਦਫਤਰ ਲਈ ਵੱਟੀ ਚੁੱਪ

    ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਖੇਤਰੀ ਪਾਰਟੀ ਹੈ, ਕੋਲ ਸੈਕਟਰ 28 ਵਿੱਚ 3 ਏਕੜ ਜ਼ਮੀਨ ਹੈ। ਕਾਂਗਰਸ ਨੂੰ ਸੈਕਟਰ 15 ਵਿੱਚ 1 ਏਕੜ ਤੋਂ ਵੱਧ ਜ਼ਮੀਨ ਅਲਾਟ ਕੀਤੀ ਗਈ ਹੈ ਅਤੇ ਭਾਜਪਾ ਨੂੰ ਸੈਕਟਰ 33 ਅਤੇ 37 ਵਿੱਚ ਦੋ ਪਲਾਟ ਹਨ। ਪਰ ਚੰਡੀਗੜ ਪ੍ਰਸ਼ਾਸਨ ਆਮ ਆਦਮੀ ਪਾਰਟੀ ਨੂੰ ਦਫ਼ਤਰ ਲਈ ਜ਼ਮੀਨ ਦੇਣ ਦੇ ਮੁੱਦੇ ’ਤੇ ਪੂਰੀ ਤਰਾਂ ਚੁੱਪ ਹੈ। ਇਸ ਚੁੱਪ ਦਾ ਮਤਲਬ ਹੈ ਕਿ ਯੂਟੀ ਪ੍ਰਸ਼ਾਸਨ ਪੱਖਪਾਤੀ ਹੈ ਜਾਂ ਉਸ ਦਾ ਕੋਈ ਗੁਪਤ ਮਨਸੂਬਾ ਹੈ। ਪੱਤਰ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਚੰਡੀਗੜ ਵਿੱਚ ’ਆਪ’ ਦਫ਼ਤਰ ਦੀ ਉਸਾਰੀ ਲਈ ਢੁਕਵਾਂ ਪਲਾਟ ਅਲਾਟ ਕਰਨ ਦੀ ਬੇਨਤੀ ਕੀਤੀ ਹੈ ਅਤੇ ਉਨਾਂ ਨੂੰ ਜਲਦੀ ਤੋਂ ਜਲਦੀ ਜ਼ਰੂਰੀ ਉਪਾਅ ਅਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। (AAP Punjab Office Chandigarh)

    LEAVE A REPLY

    Please enter your comment!
    Please enter your name here