ਸਾਡੇ ਨਾਲ ਸ਼ਾਮਲ

Follow us

12.9 C
Chandigarh
Monday, February 23, 2026
More
    Home Breaking News ‘ਆਪ’ ਵਿਧਾਇਕ ਦ...

    ‘ਆਪ’ ਵਿਧਾਇਕ ਦਾ ਪੀ.ਏ.ਰਿਸ਼ਵਤ ਲੈਂਦਾ ਵਿਜੀਲੈਂਸ ਅੜਿੱਕੇ

    Bribe

    4 ਲੱਖ ਰਿਸ਼ਵਤ ਸਮੇਤ ਕਾਬੂ ਕਰਨ ਦੀ ਚਰਚਾ

    (ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਪੀਏ ਨੂੰ ਕਥਿਤ ਤੌਰ ‘ਤੇ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਦਾ ਪਤਾ ਲੱਗਿਆ ਹੈ।

    ਹਾਸਿਲ ਹੋਏ ਵੇਰਵਿਆਂ ਅਨੁਸਾਰ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਨਿੱਜੀ ਸਹਾਇਕ (ਪੀਏ) ਵੱਲੋਂ ਜ਼ਿਲ੍ਹੇ ਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਤੋਂ ਕਥਿਤ ਰਿਸ਼ਵਤ ਦੇ ਰੂਪ ’ਚ 4 ਲੱਖ ਰੁਪਏ ਨਗਦੀ ਲਈ ਗਈ ਸੀ। ਪਤਾ ਲੱਗਿਆ ਹੈ ਕਿ ਵਿਜੀਲੈਂਸ ਦੀ ਟੀਮ ਨੇ ਪੀ.ਏ. ਨੂੰ ਰਕਮ ਅਤੇ ਉਸ ਦੀ ਗੱਡੀ ਸਮੇਤ ਹਿਰਾਸਤ ’ਚ ਲੈ ਕੇ ਬਠਿੰਡਾ ਸਥਿਤ ਸਰਕਟ ਹਾਊਸ ’ਚ ਰੱਖਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੇ ਅਧਿਕਾਰੀ ਪੀ.ਏ. ਤੋਂ ਪੁੱਛਗਿੱਛ ਕਰ ਰਹੇ ਹਨ। ਇਸ ਸਬੰਧੀ ਅਧਿਕਾਰਕ ਤੌਰ ਤੇ ਕਿਸੇ ਵੀ ਅਧਿਕਾਰੀ ਨੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here