‘ਆਪ’ ਵਿਧਾਇਕ ਨੂੰ ਅੱਠ ਸਾਲਾਂ ਬਾਅਦ ਅਦਾਲਤ ਤੋਂ ਮਿਲੀ ਰਾਹਤ

AAP MLA
‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਅੱਠ ਸਾਲਾਂ ਬਾਅਦ ਅਦਾਲਤ ਤੋਂ ਮਿਲੀ ਰਾਹਤ

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਅੱਠ ਸਾਲਾਂ ਬਾਅਦ ਅਦਾਲਤ ਤੋਂ ਮਿਲੀ ਰਾਹਤ

  • 2015 ’ਚ ਸਰਕਾਰ ਖਿਲਾਫ਼ ਰੇਲ ਰੋਕੋ ਅੰਦੋਲਨ ਦੌਰਾਨ ਸ਼ਤਾਬਦੀ ਟ੍ਰੇਨ ਰੋਕਣ ਦੇ ਦੋਸ਼ ’ਚ ਦਰਜ ਕੇਸ ’ਚੋਂ ਬਰੀ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਥਾਨਕ ਅਦਾਲਤ ਨੇ ਅੱਠ ਸਾਲਾਂ ਬਾਅਦ ਰਾਹਤ ਦੇ ਦਿੱਤੀ ਹੈ। ਗੁਰਪ੍ਰੀਤ ਗੋਗੀ ’ਤੇ ਸ਼ਤਾਬਦੀ ਟੇ੍ਰਨ ਨੂੰ ਰੋਕਣ ਦਾ ਮਾਮਲਾ ਦਰਜ਼ ਸੀ। ਜਿਸ ’ਚ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। (AAP MLA)

ਜਾਣਕਾਰੀ ਅਨੁਸਾਰ 2015 ਵਿੱਚ ਕਾਂਗਰਸੀਆਂ ਵੱਲੋਂ ਤਤਕਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਖਿਲਾਫ਼ ਰੇਲ ਰੋਕੋ ਅੰਦਲੋਨ ਕੀਤਾ ਗਿਆ ਸੀ ਜਿਸ ’ਚ ਭਾਰਤ ਭੂਸ਼ਣ ਆਸ਼ੂ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੋਂ ਇਲਾਵਾ ਪਾਰਟੀ ਦੇ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਇਸ ਸਮੇਂ ਪਾਰਟੀ ’ਚ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਗੋਗੀ ਸਨ। ਜਿੰਨ੍ਹਾਂ ’ਤੇ ਮਾਮਲਾ ਦਰਜ਼ ਕਰਵਾ ਦਿੱਤਾ ਗਿਆ ਸੀ ਜਿਸ ’ਚ ਚੀਫ਼ ਜੁਡੀਸੀਅਲ ਮੈਜਿਸ਼ਟਰੇਟ ਰਾਧਿਕਾ ਪੁਰੀ ਦੀ ਅਦਾਲਤ ਨੇ ਗੁਰਪ੍ਰੀਤ ਗੋਗੀ (ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ) ਨੂੰ ਬਰੀ ਕਰ ਦਿੱਤਾ ਹੈ।

 ਸੱਚਾਈ ਦੀ ਜਿੱਤ ਹੋਈ : ਗੁਰਪ੍ਰੀਤ ਗੋਗੀ (AAP MLA)

ਅਦਾਲਤ ਵੱਲੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਮੀਡੀਆ ਦੇ ਰੂ- ਬ ਰੂ ਹੁੰਦਿਆਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ। ਕਿਉਂਕਿ ਉਹ ਉਸ ਧਰਨੇ ’ਚ ਸ਼ਾਮਲ ਹੀ ਨਹੀਂ ਸਨ, ਜਿਸ ’ਚ ਮੌਜੂਦ ਦਿਖਾ ਕੇ ਉਨ੍ਹਾਂ ’ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹੀ ਝੂਠਾ ਮੁਕੱਦਮਾ ਦਰਜ਼ ਕਰਵਾਇਆ ਗਿਆ ਸੀ ਪਰ ਅਦਾਲਤ ਨੇ ਅੱਠ ਸਾਲ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਧਰਨੇ ਤੋਂ ਬਾਅਦ ਅਖ਼ਬਾਰਾਂ ਵੱਲੋਂ ਪ੍ਰਕਾਸ਼ਿਤ ਖ਼ਬਰਾਂ ਦੀਆਂ ਕਾਪੀਆਂ ਦਿਖਾਉਂਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਮਾਮਲਾ ਉਨ੍ਹਾਂ ’ਤੇ ਇਕੱਲਿਆਂ ’ਤੇ ਦਰਜ਼ ਕਰਵਾ ਦਿੱਤਾ ਗਿਆ ਸੀ। (AAP MLA)

ਇਹ ਵੀ ਪੜ੍ਹੋ : ਹਥਿਆਰਾਂ ਦੀ ਨੋਕ ’ਤੇ ਮੈਡੀਕਲ ਸਟੋਰ ਮਾਲਕ ਤੋਂ ਲੁੱਟਿਆ ਪੈਸਿਆਂ ਵਾਲਾ ਬੈਗ

ਜਦਕਿ ਟੇ੍ਰਨ ’ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਚੜੇ੍ਹ ਸਨ ਤੇ ਉਹ (ਗੁਰਪ੍ਰੀਤ ਗੋਗੀ) ਧਰਨੇ ਵਿੱਚ ਮੌਜੂਦ ਹੀ ਨਹੀਂ ਸਨ। ਫਿਰ ਵੀ ਉਨ੍ਹਾਂ ਨੂੰ ਪਾਰਟੀ ਅੰਦਰਲੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੈਰ ’ਚ ਦਿੱਕਤ ਹੈ, ਇਸ ਲਈ ਉਹ ਸੋਟੀ ਸਹਾਰੇ ਤੁਰਦੇ ਹਨ, ਫ਼ਿਰ ਵੀ ਉਨ੍ਹਾਂ ਖਿਲਾਫ਼ ਸਿਆਸਤ ਤੋਂ ਪ੍ਰੇਰਿਤ ਮਾਮਲਾ ਦਰਜ਼ ਕਰਵਾਇਆ ਗਿਆ ਜਿਸ ’ਚ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਉਕਤ ਝੂਠਾ ਮਾਮਲਾ ਦਰਜ਼ ਕਰਵਾਇਆ ਗਿਆ ਸੀ। ਉਨ੍ਹਾਂ ਅਦਾਲਤ ਤੋਂ ਇਲਾਵਾ ਵਕੀਲ ਰਜਤ ਮਲਹੋਤਰਾ ਦਾ ਵੀ ਧੰਨਵਾਦ ਕੀਤਾ।

ਵਕੀਲ ਰਜਤ ਮਲਹੋਤਰਾ ਨੇ ਦੱਸਿਆ ਰੇਲ ਰੋਕੋ ਅੰਦੋਲਨ ਦੇ ਦੋਸ਼ਾਂ ਹੇਠ ਦਰਜ਼ ਉਕਤ ਝੂਠੇ ਮਾਮਲੇ ’ਚ ਗੁਰਪ੍ਰੀਤ ਗੋਗੀ ਨੂੰ ਇੱਕ ਵਾਰ ਗਿ੍ਰਫ਼ਤਾਰ ਵੀ ਕੀਤਾ ਗਿਆ ਸੀ ਪਰ ਉਹ ਜ਼ਮਾਨਤ ’ਤੇ ਬਾਹਰ ਆ ਗਏ ਸਨ। ਦੱਸ ਦੇਈਏ ਕਿ ਕਾਂਗਰਸੀਆਂ ਵੱਲੋਂ ‘ਰਾਜ ਅੰਦਰ ਕਾਨੂੰਨ- ਵਿਵਸਥਾ ਦੀ ਸਥਿੱਤੀ ਤੇ ਕਣਕ ਖ੍ਰੀਦ ਸੰਕਟ’ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ (ਬਾਦਲ)- ਭਾਜਪਾ ਗੱਠਜੋੜ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਦਰਸ਼ਨ ਦੌਰਾਨ ਦਿੱਲੀ- ਅੰਮਿ੍ਰਤਸਰ ਸਵਰਣ ਸ਼ਤਾਬਦੀ ਐਕਸਪ੍ਰੈੱਸ ਨੂੰ ਰੋਕਿਆ ਗਿਆ ਸੀ।