ਚਾਂਦਨੀ ਚੌਂਕ ਤੋਂ ਆਪ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

Alka Lamba, MLA , Chandni Chowk, Resigns

ਕਾਂਗਰਸ ‘ਚ ਜਾ ਸਕਦੀ ਹੈ ਲਾਂਬਾ | AAP MLA

ਨਵੀਂ ਦਿੱਲੀ (ਏਜੰਸੀ)। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਇੱਕ ਵਾਰ ਫਿਰ ਬਹੁਮਤ ਦੀ ਉਮੀਦ ਲਾਈ ਬੈਠੀ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਇੱਕ ਹੋਰ ਝਟਕਾ ਲੱਗਿਆ ਜਦੋਂ ਲੰਮੇ ਸਮੇਂ ਤੋਂ ਨਾਰਾਜ਼ ਚੱਲ ਰਹੀ ਚਾਂਦਨੀ ਚੌਂਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਲਾਂਬਾ ਨੇ ਟਵਿੱਟਰ ‘ਤੇ ਆਪਣੇ ਅਸਤੀਫ਼ੇ ਦੀ ਖਬਰ ਦਿੱਤੀ ਉਨ੍ਹਾਂ ਮੰਗਲਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਤੋਂ ਬਾਅਦ ਹੀ ਉਨ੍ਹਾਂ ਦੇ ਆਪ ਛੱਡਣ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਸਨ। (AAP MLA)

ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੀ ਖਬਰ ਦਿੰਦਿਆਂ ਵਿਧਾਇਕ ਨੇ ਲਿਖਿਆ, ਸਮਾਂ ਆ ਗਿਆ ਹੈ ਕਿ ਆਪ ਨੂੰ ‘ਗੁੱਡ ਬਾਏ ਆਖਾਂ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦੇਵਾਂ ਪਿਛਲੇ ਛੇ ਸਾਲਾਂ ਦੀ ਰਾਜਨੀਤਿਕ ਵਿਦਿਆਰਥੀਆਂ ‘ਚ ਕਾਫ਼ੀ ਸਿੱਖਣ ਨੂੰ ਮਿਲਿਆ ਸਭ ਨੂੰ ਧੰਨਵਾਦ ਸ੍ਰੀਮਤੀ ਲਾਂਬਾ ਕਾਂਗਰਸ ਦੇ ਨਾਲ ਪਹਿਲਾਂ ਵੀ 20 ਸਾਲ ਤੱਕ ਜੁੜੀ ਰਹੀ ਸੀ ਤੇ 2013 ‘ਚ ਆਪ ‘ਚ ਸ਼ਾਮਲ ਹੋਈ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਉਹ ਆਪ ਦੀ ਟਿਕਟ ‘ਤੇ ਚਾਂਦਨੀ ਚੌਂਕ ਤੋਂ ਜੇਤੂ ਰਹੀ ਸੀ।