‘ਆਪ’ ਆਗੂ ਰਾਮ ਕ੍ਰਿਸ਼ਨ ਭੱਲਾ ਨੇ ਕਪਿਲ ਸ਼ਰਮਾ ਨਾਲ ਕੀਤੀ ਮੁਲਾਕਾਤ 

Kapil Sharma
ਅਮਲੋਹ : ਕਪਿਲ ਸ਼ਰਮਾ ਨੂੰ ਮਿਲਣ ਤੋਂ ਬਾਅਦ ਪਤਨੀ ਪ੍ਰਵੀਨ ਭੱਲਾ ਨਾਲ ਰਾਮ ਕ੍ਰਿਸ਼ਨ ਭੱਲਾ। ਤਸਵੀਰ : ਅਨਿਲ ਲੁਟਾਵਾ

ਰਾਮ ਕ੍ਰਿਸ਼ਨ ਭੱਲਾ ਨੇ ਆਪਣੀ ਪਤਨੀ ਨਾਲ ਕਪਿਲ ਸ਼ਰਮਾ ਨਾਲ ਮੁਲਾਕਾਤ ਕੀਤੀ

(ਅਨਿਲ ਲੁਟਾਵਾ) ਅਮਲੋਹ। ‘ਆਪ’ ਦੇ ਸੀਨੀਅਰ ਆਗੂ ਅਤੇ ਸਮਾਜ ਸੇਵਕ ਰਾਮ ਕ੍ਰਿਸ਼ਨ ਭੱਲਾ ਨੇ ਆਪਣੀ ਪਤਨੀ ਪ੍ਰਵੀਨ ਭੱਲਾ ਨਾਲ ਹਾਲ ਹੀ ’ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਨਾਲ ਮੁੰਬਈ ’ਚ ਉਨ੍ਹਾਂ ਦੇ ਸੈੱਟ ’ਤੇ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਰਾਮ ਕ੍ਰਿਸ਼ਨ  ਭੱਲਾ ਦਾ ਬੇਟਾ ਮਹੇਸ਼ ਭੱਲਾ ਨਾਭਾ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ’ਚ ਕਾਮੇਡੀ ਸਕ੍ਰਿਪਟ ਰਾਈਟਰ ਹੈ ਅਤੇ ਮਹੇਸ਼ ਭੱਲਾ ਨੇ ਮੁੰਬਈ ’ਚ ਥੋੜ੍ਹੇ ਸਮੇਂ ’ਚ ਆਪਣੀ ਮਿਹਨਤ ਸਦਕਾ ਵਧੀਆ ਨਾਮ ਬਣਾਇਆ ਹੈ।

ਇਹ ਵੀ ਪੜ੍ਹੋ : ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ

ਮਹੇਸ਼ ਭੱਲਾ ਨੇ ਜਿੱਥੇ ਆਪਣੇ ਮਾਤਾ- ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਆਪਣੇ ਹਲਕੇ ਦਾ ਮਾਣ ਵਧਾਇਆ ਹੈ। ‘ਆਪ’ ਆਗੂ ਰਾਮ ਕ੍ਰਿਸ਼ਨ ਭੱਲਾ ਨੇ ਦੱਸਿਆ ਕਿ ਉਹ ਇਸ ਮੌਕੇ ਕਪਿਲ ਸ਼ਰਮਾ ਦੇ ਨਾਲ- ਨਾਲ ਕ੍ਰਿਸ਼ਨ ਤੇ ਕਿਕੂ ਸ਼ਾਰਧਾ ਤੇ ਹੋਰ ਕਲਾਕਾਰਾਂ ਨੂੰ ਵੀ ਮਿਲੇ।