ਅਬੋਹਰ (ਸੁਧੀਰ ਅਰੋੜਾ)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ‘ਚ ਬਣੀ ਕੋਠੀ ‘ਤੇ ਇੱਕ ਵਿਅਕਤੀ ਨੂੰ ਇੱਟਾਂ-ਰੋੜਿਆਂ ਤੇ ਪੈਟਰੋਲ ਨਾਲ ਭਰੀ ਬੋਤਲਾਂ ਸੁੱਟਣ ਦੇ ਮਾਮਲੇ ਵਿੱਚ ਥਾਣਾ ਸਿਟੀ-2 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਇਹ ਹਮਲਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਰਮੇਸ਼ ਸੋਨੀ ਨਾਮੀ ਵਿਅਕਤੀ ਵੱਲੋਂ ਕੀਤਾ ਗਿਆ ਹੈ ‘ਆਪ’ ਆਗੂ 15 ਮਿੰਟਾਂ ਤੱਕ ਇਹ ਸਭ ਕਰਦਾ ਰਿਹਾ ਅਤੇ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ। (Sunil Jakhar)
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਮੇਸ਼ ਸੋਨੀ ਦੁਆਰਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਹਨੂੰਮਾਨਗੜ੍ਹ ਰੋਡ ‘ਤੇ ਸੁਰਿਆ ਮੋਟਰਸ ਦੇ ਪਿੱਛੇ ਵਾਲੀ ਗਲੀ ਵਿੱਚ ਸਥਿਤ ਕੋਠੀ ‘ਤੇ ਪਥਰਾਅ ਦੇ ਨਾਲ ਪੈਟਰੋਲ ਨਾਲ ਭਰੀ ਬੋਤਲਾਂ ਸੁੱਟੀਆਂ ਗਈਆਂ ਇਸ ਘਟਨਾ ਵਿੱਚ ਸੁਨੀਲ ਜਾਖੜ ਦਾ ਵਿਸ਼ੇਸ਼ ਸਹਿਯੋਗੀ ਰਾਜੇਂਦਰ ਸੁਥਾਰ ਰਾਜੂ ਜ਼ਖ਼ਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਰਾਜੇਂਦਰ ਸੁਥਾਰ ਰਾਜੂ ਦੇ ਬਿਆਨਾਂ ‘ਤੇ ਆਪ ਨੇਤਾ ਰਮੇਸ਼ ਸੋਨੀ ਵਿਰੁੱਧ ਥਾਣਾ ਸਿਟੀ 2 ਵਿੱਚ ਵੱਖ-ਵੱਖ ਆਪਰਾਧਿਕ ਧਾਰਾਵਾਂ ਅਨੁਸਾਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਰਮੇਸ਼ ਸੋਨੀ ਇੱਕ ਸਾਜਿਸ਼ ਤਹਿਤ ਰਾਤ ਸਮੇਂ ਆਪਣੀ ਕਾਰ ਵਿੱਚ ਸਵਾਰ ਹੋਕੇ ਕੋਠੀ ਦੇ ਗੇਟ ਦੇ ਬਾਹਰ ਆਇਆ ਅਤੇ ਉਕਤ ਕਾਰਵਾਈ ਕੀਤੀ। (Sunil Jakhar)
ਦੱਸਿਆ ਜਾ ਰਿਹਾ ਹੈ ਕਿ ਰਮੇਸ਼ ਸੋਨੀ ਨੂੰ ਜਾਖੜ ਪਰਿਵਾਰ ਨਾਲ ਇਹ ਖੁੰਦਕ ਹੈ ਕਿ ਉਨ੍ਹਾਂ ਨੇ ਉਸਦੀ ਪਤਨੀ ਦਾ ਐਮਸੀ ਦਾ ਫ਼ਾਰਮ ਰੱਦ ਕਰਵਾਇਆ ਹੈ ਉਪ ਚੋਣਾਂ ਵਾਰਡ ਨੰਬਰ 22 ਦੀਆਂ ਹੋਈਆਂ ਸਨ ਜਿਸ ਵਿੱਚ ਉਸਦੀ ਪਤਨੀ ਅਤੇ ਮਾਤਾ ਨੇ ਐਮਸੀ ਲਈ ਨਾਮਜਦਗੀ ਪੇਪਰ ਭਰੇ ਸਨ ਪਰ ਕਾਗਜ ਪੂਰੇ ਨਾ ਹੋਣ ਕਾਰਨ ਐੱਸਡੀਐੱਮ ਨੇ ਉਸਦੀ ਫਾਈਲ ਨੂੰ ਰੱਦ ਕਰ ਦਿੱਤਾ ਚੋਣ ਵਿੱਚ ਸਿਰਫ ਦੋ ਕੈਂਡੀਡੇਟ ਸਨ ਇੱਕ ਬੀਜੇਪੀ ਤੇ ਦੂਜਾ ਕਾਂਗਰਸ ਦਾ ਸੋਨੀ ਦੇ ਸਮਰਥਕਾਂ ਦਾ ਇਸ ਸਬੰਧੀ ਕਹਿਣਾ ਹੈ ਕਿ ਉਸ ਵੱਲੋਂ ਸਰਕਾਰ ਪ੍ਰਤੀ ਰੋਹ ਦਾ ਮੁਜ਼ਾਹਰਾ ਕਰਨ ਲਈ ਇਹ ਕਾਰਵਾਈ ਕੀਤੀ ਗਈ ਹੈ। (Sunil Jakhar)