(Pollution in Delhi) ਪ੍ਰਦੂਸ਼ਣ ਨਾਲ ਲੜਨ ਲਈ 14 ਪੁਆਇੰਟ ਦਾ ਸਮਰ ਐਕਸ਼ਨ ਪਲਾਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਇ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਹੁਣ ਰਾਜਧਾਨੀ ’ਚ ਪ੍ਰਦੂਸ਼ਣ (Pollution in Delhi) ਨਾਲ ਲੜਨ ਲਈ 14 ਪੁਆਇੰਟ ਦਾ ਸਮਰ ਐਕਸ਼ਨ ਪਲਾਨ ਤਿਆਰ ਕਰੇਗੀ। ਇਸ ਪਲਾਨ ਲਈ ਜੋ ਯੋਜਨਾ ਬਣਾਈ ਜਾਵੇਗੀ ਉਸ ’ਚ ਖੁੱਲੇ ’ਚ ਕੂੜਾ ਸਾੜਨ, ਲੈਂਡਫਿਲ ਥਾਵਾਂ ’ਤੇ ਅੱਗ ਲਗਾਉਣਾ, ਸੜਨ ਦੇ ਕਿਨਾਰੇ ਹਰਿਆਲੀ ਵਧਾਉਣਾ, ਜਲਘਰਾਂ ਦੀ ਕਾਇਆਕਲਪ, ਪਾਰਕਾਂ, ਪੌਦੇ ਲਗਾਉਣ ਦੀ ਨਿਗਰਾਨੀ ਦਾ ਧਿਆਨ ਰੱਖਿਆ ਜਾਵੇਗਾ।
ਗੋਪਾਲ ਰਾਇ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ’ਚ ਦਿੱਲੀ ਤੋਂ ਜ਼ਿਆਦਾ ਐਨਸੀਆਰ ਦਾ ਯੋਗਦਾਨ ਵਧੇਰੇ ਹੁੰਦਾ ਹੈ। ਕੇਜਰੀਵਾਲ ਸਰਕਾਰ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਸਾਲ 2018 ਤੋਂ ਸਾਲ 2022 ਦੇ ਏਅਰ ਕਵਾਲਿਟੀ ਇੰਡੈਕਸ ’ਚ ਚੰਗੇ ਦਿਨਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਬੁਰੇ ਦਿਨਾਂ ਦੀ ਗਿਣਤੀ ਘੱਟ ਰਹੀ ਹੈ। ਦਿੱਲੀ ’ਚ ਵਿੰਟਰ ਐਕਸ਼ਨ ਪਲਾਨ ਦੀ ਤਰਜ਼ ’ਤੇ ਸਮਰ ਐਕਸ਼ਨ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਲਈ ਸਬੰਧਿਤ ਵਿਭਾਗਾਂ ਤੋਂ ਇਸ ਦੇ ਪਲਾਨ ਦੀ ਰੂਪ-ਰੇਖਾ ਮੰਗੀ ਗਈ ਹੈ।
ਵਾਤਾਵਰਣ ਮੰਤਰ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ ਤੱਕ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਤੁਰੰਤ ਅਤੇ ਲੰਬੇ ਸਮੇਂ ਦੀ ਗਰਮੀਆਂ ਦੀ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਗੋਪਾਲ ਰਾਏ ਨੇ ਕੇਂਦਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੀ ਸਥਿਤੀ ਦੀ ਇੱਕ ਸਾਂਝੀ ਮਹੀਨੇਵਾਰ ਸਮੀਖਿਆ ਕਰਨ ਦੀ ਵੀ ਅਪੀਲ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ 31 ਫੀਸਦੀ ਹਵਾ ਪ੍ਰਦੂਸ਼ਣ ਸਥਾਨਕ ਸਰੋਤਾਂ ਤੋਂ ਹੁੰਦਾ ਹੈ ਅਤੇ ਬਾਕੀ ਬਾਹਰੋਂ ਹੁੰਦਾ ਹੈ। ਅਸੀਂ ਹਵਾ ਪ੍ਰਦੂਸ਼ਣ ਨਾਲ ਲੜਨ ਲਈ ਗਰਮੀਆਂ ਵਰਗੀਆਂ ਤਿਆਰੀਆਂ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਬੰਧਿਤ ਏਜੰਸੀਆਂ ਨੂੰ 11 ਅਪ੍ਰੈਲ ਤੱਕ ਆਪਣੀਆਂ ਯੋਜਨਾਵਾਂ ਜਮ੍ਹਾਂ ਕਰਾਉਣ ਲਈ ਕਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ