ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 10, 2026
More
    Home Breaking News ਕਿਸਾਨਾਂ ’ਤੇ ਹ...

    ਕਿਸਾਨਾਂ ’ਤੇ ਹੋਏ ਤਸੱਦਦ ਖ਼ਿਲਾਫ਼ ਆਪ ਨੇ ਸਾੜਿਆ ਮੋਦੀ ਅਤੇ ਖੱਟੜ ਦਾ ਪੁਤਲਾ

    Karnal Lathi Charge Sachkahoon

    ਕਿਸਾਨਾਂ ’ਤੇ ਹੋਏ ਤਸੱਦਦ ਖ਼ਿਲਾਫ਼ ਆਪ ਨੇ ਸਾੜਿਆ ਮੋਦੀ ਅਤੇ ਖੱਟੜ ਦਾ ਪੁਤਲਾ

    ਨਰੇਸ਼ ਕੁਮਾਰ, ਸੰਗਰੂਰ। ਹਰਿਆਣਾ ਵਿਖੇ ਕਿਸਾਨਾਂ ’ਤੇ ਹੋਏ ਅੰਨੇਵਾਹ ਤਸੱਦਦ ਖ਼ਿਲਾਫ਼ ਆਮ ਆਦਮੀ ਪਾਰਟੀ ਜ਼ਿਲ੍ਹਾ ਸੰਗਰੂਰ ਦੀ ਟੀਮ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਸੰਗਰੂਰ ਵਿਖੇ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਸਾੜਿਆ ਗਿਆ। ਆਪ ਆਗੂਆਂ ਵੱਲੋਂ ਇਸ ਘਟਨਾ ਦੀ ਸ਼ਖਤ ਨਿੰਦਿਆ ਕੀਤੀ ਗਈ ਅਤੇ ਉਨ੍ਹਾਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਿਸਾਨ ਸ਼ਾਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਤੇ ਆਪਣੇ ਹੱਕ ਮੰਗ ਰਹੇ ਹਨ।

    ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਤੁਰੰਤ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਅਤੇ ਕਿਸਾਨਾਂ ਨਾਲ ਅਜਿਹਾ ਤਾਨਾਸ਼ਾਹੀ ਰਵਈਆ ਬੰਦ ਕਰਨਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ, ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਸਵੀਰ ਕੁਦਨੀ, ਬਿੱਟੂ ਚੌਹਾਨ, ਰਣਜੀਤ ਝਨੇਰ, ਜੱਸੀ ਸੇਖੋਂ, ਸੁਰਿੰਦਰ ਸਿੰਘ ਚੱਠਾ,ਰਾਜਵੰਤ ਘੁੱਲੀ, ਅਨਵਰ ਭਸੌੜ, ਅਮਰਦੀਪ ਧਾਂਦਰਾ, ਤਪਿੰਦਰ ਸੋਹੀ, ਗੁਰਵਿੰਦਰ ਸਿੰਘ, ਹਰਦੀਪ ਤੂਰ, ਰਾਜਿੰਦਰ ਸਿੰਘ, ਭੀਮ ਸਿੰਘ, ਸੰਤੋਖ ਸਿੰਘ, ਤੇਜਵਿੰਦਰ ਸਿੰਘ ਆਗੂ ਹਾਜ਼ਰ ਰਹੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ