ਆਮ ਆਦਮੀ ਪਾਰਟੀ ਦੇ ਓੁਮੀਦਵਾਰ ਮੀਨੂ ਗੋਇਲ ਦੇ ਦੱਫਤਰ ਦਾ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਨੇ ਕੀਤਾ ਓੁਦਘਾਟਨ

ਆਮ ਆਦਮੀ ਪਾਰਟੀ ਦੇ ਓੁਮੀਦਵਾਰ ਮੀਨੂ ਗੋਇਲ ਦੇ ਦੱਫਤਰ ਦਾ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਨੇ ਕੀਤਾ ਓੁਦਘਾਟਨ

ਲਹਿਰਾਗਾਗਾ 6 ਫਰਵਰੀ (ਰਾਜ ਸਿੰਗਲਾ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਕੁਦਨੀ ਨੇ ਅੱਜ ਵਾਰਡ ਨੰ.11 ਦੀ ਉਮੀਦਵਾਰ ਮੀਨੂ ਗੋਇਲ ਪਤਨੀ ਸ਼ੀਸ਼ਪਾਲ ਆਨੰਦ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ਤੁਸੀਂ ਸਾਰੇ ਰਲਕੇ ਆਪਣੇ ਵਾਰਡ ਦੇ ਵਿਕਾਸ ਲਈ ਮੀਨੂੰ ਗੋਇਲ ਨੂੰ ਵੋਟ ਦੇਓ।ਮੈਂ ਤੁਹਾਨੂੰ ਵਿਸ਼ਵਸ਼ ਦਿਵਾਉਂਦਾ ਹਾਂ ਕਿ ਮੀਨੂੰ ਗੋਇਲ ਨੂੰ ਵੋਟ ਦੇਕੇ ਤੁਹਾਨੂੰ ਕਦੇ ਪਛਤਾਉਣਾ ਨਹੀਂ ਪਵੇਗਾ। ਉਨ੍ਹਾਂ ਵਾਰਡ ਦੇ ਸਮੂਹ ਵੋਟਰਾ ਨੂੰ ਅਪੀਲ ਕੀਤੀ ਕਿ ਤੁਸੀਂ ਹੁਣ ਤੱਕ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੰ ਵੋਟ ਦਿੱਤੇ।ਵੋਟ ਲੈਣ ਤੋਂ ਬਾਅਦ ਸਰਿਆਂ ਨੇ ਹੀ ਤੁਹਾਡੇ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਪ੍ਰੰਤੂ ਇਸ ਦਫਾ ਅਜਿਹਾ ਨਹÄ ਹੋਵੇਗਾ। ਤੁਸੀਂ ਇਸ ਵਾਰੀ ਆਪਣੇ ਕੀਮਤੀ ਵੋਟ ਝਾੜੂ ਦੇ ਚੋਣ ਨਿਸ਼ਾਨ ਦਾ ਬਟਨ ਦਵਾਕੇ ਮੀਨੂੰ ਗੋਇਲ ਨੂੰ ਦੇਕੇ,ਆਪਣੇ ਵਾਰਡ ਦਾ ਕੌਂਸਲਰ ਬਣਾਓ।ਮੀਨੂੰ ਗੋਇਲ ਆਪਣੇ ਝਾੜੂ ਨਾਲ ਤੁਹਾਡੇ ਵਾਰਡ ਦੇ ਵਿਕਾਸ ਨੂੰ ਸਿਖਰਾਂ ਉੱਪਰ ਲੈਕੇ ਜਾਣਗੇ।

ਇਸ ਮੌਕੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਕੰਮੀ ਸਰਕਾਰ ਦੱਸਦਿਆਂ ਕਿਹਾ ਕਿ ਏ ਬੀ ਪੀ ਨਿਊਜ਼ ਦੇ ਸਰਵੇ ਮੁਤਾਬਕ ਕੈਪਟਨ ਸਰਕਾਰ ਸਭ ਤੋਂ ਨਿਕੰਮੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ 2022 ਦੇ ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਲਈ ਝਾੜੂ ਦਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੋ। ਉਨ੍ਹਾਂ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਐਡਵੋਕੇਟ ਕੁਲਜਿੰਦਰ ਸਿੰਘ ਢÄਡਸਾ, ਮਦਨ ਲਾਲ ਬਖੋਰਾ, ਅਰੁਣ ਗਰਗ ਤੋਂ ਇਲਾਵਾ ਪਾਰਟੀ ਵਰਕਰ ਅਤੇ ਮੁਹੱਲਾ ਵਾਸੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.