ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਕੀਤਾ ਪ੍ਰਦਰਸ਼ਨ
ਕੋਟਕਪੂਰਾ, (ਅਜੈ ਮਨਚੰਦਾ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਗੈਰ ਕਾਨੂੰਨੀ ਗ੍ਰਿਫਤਾਰੀ ਅਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਦੇਸ਼ ਭਰ ਦੀਆਂ ਇਨਸਾਫ ਪਸੰਦ ਪਾਰਟੀਆਂ ਇਹ ਸਿੱਧ ਕਰ ਰਹੀਆਂ ਹਨ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋ ਜਾਣ ਤੋਂ ਬਾਅਦ ਕੋਈ ਵੀ ਸਰਕਾਰ ਇਸ ਤਰ੍ਹਾਂ ਦੇ ਕੋਝੇ ਹੱਥਕੰਢੇ ਨਹੀਂ ਅਪਣਾਅ ਸਕਦੀ । ਸਥਾਨਕ ਬੱਤੀਆਂ ਵਾਲਾ ਚੌਂਕ ਵਿੱਚ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜੀ ਕਰਦਿਆਂ ਖੂਬ ਭੜਾਸ ਕੱਢੀ ।
ਆਪਣੇ ਸੰਬੋਧਨ ਦੌਰਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸਮੇਤ ਮਾ ਕੁਲਦੀਪ ਸਿੰਘ ਮੌੜ, ਅਰੁਣ ਸਿੰਗਲਾ, ਸੁਖਦੇਵ ਸਿੰਘ ਪਦਮ, ਨਰੇਸ਼ ਸਿੰਗਲਾ, ਕੌਰ ਸਿੰਘ ਸੰਧੂ, ਪਿੰਦਰ ਸਿੰਘ ਗਿੱਲ, ਮਨਜਿੰਦਰ ਸਿੰਘ ਗੋਪੀ, ਹਰਪ੍ਰੀਤ ਸਿੰਘ ਮੜਾਕ ਆਦਿ ਨੇ ਆਖਿਆ ਕਿ ਜੇਕਰ ਭਾਜਪਾ ਇਹ ਸੋਚਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗਿ੍ਰਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਤਬਾਹ ਕਰ ਦੇਵੇਗੀ ਜਾਂ ਵਿਰੋਧੀ ਧਿਰ ਨੂੰ ਡਰਾ ਲਵੇਗੀ, ਇਹ ਉਸਦੀ ਬਹੁਤ ਵੱਡੀ ਗਲਤਫਹਿਮੀ ਹੈ, ਕਿਉਂਕਿ ਇਸ ਲੜਾਈ ਨੂੰ ਭਾਜਪਾ ਵਿਰੋਧੀ ਪਾਰਟੀਆਂ ਰਲ ਕੇ ਲੜਨਗੀਆਂ। Arvind Kejriwal
ਇਹ ਵੀ ਪੜ੍ਹੋ: ਰਾਊਜ਼ ਐਵੇਨਿਊਜ਼ ਕੋਰਟ ’ਚ ਕੇਜਰੀਵਾਲ ਦੀ ਪੇਸ਼ੀ
ਉਹਨਾ ਆਖਿਆ ਕਿ ਜੇਕਰ ਭਾਜਪਾ ਵਿੱਚ ਹਿੰਮਤ ਹੈ ਤਾਂ ਉਹ ਚੋਣ ਮੈਦਾਨ ’ਚ ਉਤਰੇ ਅਤੇ ਝੂਠੇ ਕੇਸ ਬਣਾ ਕੇ ਪਿੱਛੋਂ ਹਮਲਾ ਕਰਨ ਦੀ ਨੀਤੀ ਦਾ ਤਿਆਗ ਕਰੇ। ਉਹਨਾਂ ਦਾਅਵਾ ਕੀਤਾ ਕਿ ਹੁਣ ਇਹ ਲੜਾਈ ਦੇਸ਼ ਦੀ ਜਨਤਾ-ਬਨਾਮ ਭਾਜਪਾ ਦੀ ਲੜਾਈ ਬਣ ਚੁੱਕੀ ਹੈ, ਕਿਉਂਕਿ ਤਾਨਾਸ਼ਾਹੀ ਵਿਰੁੱਧ ਛਿੜੇ ਦੇਸ਼ਵਿਆਪੀ ਸੰਘਰਸ਼ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੁਣ ਹਰ ਪਰਿਵਾਰ ਅਰਵਿੰਦ ਕੇਜਰੀਵਾਲ ਨਾਲ ਹੈ। ਉਹਨਾ ਕਿਹਾ ਕਿ ਲਗਾਤਾਰ 2 ਸਾਲ ਦੀ ਜਾਂਚ ਪੜਤਾਲ ਵਿੱਚ ਨਾ ਤਾਂ ਸੀਬੀਆਈ ਅਤੇ ਨਾ ਹੀ ਈ.ਡੀ. ਨੂੰ ਇਕ ਪੈਸਾ ਵੀ ਮਿਲਿਆ ਤੇ ਨਾ ਹੀ ਕੋਈ ਸਬੂਤ ਇਕੱਠੇ ਕਰ ਸਕੀ ਪਰ ਚੋਣਾਂ ਦਾ ਐਲਾਨ ਹੁੰਦੇ ਹੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਹਨਾਂ ਹੈਰਾਨੀ ਪ੍ਰਗਟਾਈ ਕਿ ਭਾਜਪਾ ਨੇ ਆਪਣੇ ਵਿਰੋਧੀ ਪਾਰਟੀਆਂ ਦੇ ਦੋ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਕ ਪਾਰਟੀ ਦਾ ਖਾਤਾ ਜ਼ਬਤ ਕਰਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਦਾਗਰ ਸਿੰਘ ਦੇਵੀਵਾਲਾ, ਪ੍ਰਣਾਮ ਸਿੰਘ ਚਾਨਾ , ਮੁਖਤਿਆਰ ਸਿੰਘ ਸੰਧਵਾਂ , ਨੀਟੂ ਸਿੰਘ ਚੱਕ ਕਲਿਆਣ , ਪਿ੍ਰੰਸ ਬਹਿਲ , ਨਛੱਤਰ ਸਿੰਘ ਬਾਬਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।