ਯੂਥ ਓਲੰਪਿਕ ਂਚ ਚਾਂਦੀ ਜਿੱਤਣ ਵਾਲੇ ਪਹਿਲੇ ਭਾਰਤੀ ਤੀਰੰਦਾਜ਼ ਬਣੇ ਅਕਾਸ਼

ਪਿਛਲੇ ਇੱਕ ਸਾਲ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਆਕਾਸ਼ ਦਾ ਪੰਜਵਾਂ ਤਮਗਾ

ਭਾਰਤ ਦਾ ਤੀਰੰਦਾਜ਼ੀ ‘ਚ ਓਲੰਪਿਕ ‘ਚ ਸੀਨੀਅਰ ਅਤੇ ਜੂਨੀਅਰ ਪੱਧਰ ‘ਤੇ ਪਹਿਲਾ ਚਾਂਦੀ ਤਮਗਾ

ਬਿਊਨਸ ਆਇਰਸ, 18 ਅਕਤੂਬਰ

ਭਾਰਤ ਦੇ ਆਕਾਸ਼ ਮਲਿਕ ਨੇ ਇੱਥੇ ਤੀਸਰੀਆਂ ਯੂਥ ਓਲੰਪਿਕ ਖੇਡਾਂ ਦੀ ਤੀਰੰਦਾਜ਼ੀ ਈਵੇਂਟ ‘ਚ ਦੇਸ਼ ਲਈ ਚਾਂਦੀ ਤਮਗੇ ਦੇ ਰੂਪ ‘ਚ ਪਹਿਲਾ ਤਮਗਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ ਇਸ ਤੋਂ ਪਹਿਲਾਂ 2014 ਨਾਨਜ਼ਿੰਗ ਯੂਥ ਓਲੰਪਿਕ ‘ਚ ਅਤੁਲ ਵਰਮਾ ਨੂੰ ਤੀਰੰਦਾਜ਼ੀ ‘ਚ ਕਾਂਸੀ ਤਮਗਾ ਮਿਲਿਆ ਸੀ

 
ਭਾਰਤ ਦਾ ਯੂਥ ਓਲੰਪਿਕ ‘ਚ ਹੁਣ ਤੱਕ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ ਹੈ ਭਾਰਤ ਨੇ ਯੂਥ ਓਲੰਪਿਕ ‘ਚ 3 ਸੋਨ, 9 ਚਾਂਦੀ ਅਤੇ 1 ਕਾਂਸੀ ਤਮਗਾ ਆਪਣੇ ਨਾਂਅ ਕੀਤਾ

 
15 ਸਾਲ ਦੇ ਆਕਾਸ਼ ਨੂੰ ਹਾਲਾਂਕਿ ਸੋਨ ਤਮਗੇ ਦੀ ਆਸ ਸੀ ਪਰ ਉਹ ਫਾਈਨਲ ‘ਚ ਅਮਰੀਕਾ ਦੇ ਟਰੇਂਟਨ ਕਾਓਲੇਸ ਤੋਂ ਇੱਕਤਰਫ਼ਾ ਅੰਦਾਜ਼ ‘ਚ 0-6 ਨਾਲ ਹਾਰ ਗਏ ਹਰਿਆਣਾ ਦੇ ਆਕਾਸ਼ ਕੁਆਲੀਫਾਈਂਗ ਰਾਊਂਡ ‘ਚ 5ਵੇਂ ਸਥਾਨ ‘ਤੇ ਰਹੇ ਸਨ ਪਰ ਫਾਈਨਲ ‘ਚ ਉਹਨਾਂ ਨੂੰ 15ਵਾਂ ਦਰਜਾ ਪ੍ਰਾਪਤ ਅਮਰੀਕੀ ਖਿਡਾਰੀ ਤੋਂ ਸਖ਼ਤ ਚੁਣੌਤੀ ਝੱਲਣੀ ਪੈ ਗਈ ਜਿਸ ਨੇ 10ਅਤੇ 9 ਦੇ ਸ਼ਾੱਟ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ

 
ਤਿੰਨ ਸੈੱਟਾਂ ‘ਚ ਦੋਵੇਂ ਤੀਰੰਦਾਜ਼ਾਂ ਨੇ ਚਾਰ ਸ਼ਾੱਟ ‘ਤੇ ਪਰਫੈਕਟ 10 ਦਾ ਸਕੋਰ ਕੀਤਾ ਪਰ ਸ਼ੁਰੂਆਤੀ ਗੇੜ ‘ਚ ਦੋ 6-6 ਦੇ ਸ਼ਾੱਟ ਨਾਲ ਉਹ ਪੱਛੜ ਗਏ ਜਿਸ ਨਾਲ ਤੀਸਰਾ ਸੈੱਟ ਫੈਸਲਾਕੁੰਨ ਬਣ ਗਿਆ ਰਾਤ ਨੂੰ ਬਰਸਾਤ ਹੋਣ ਤੋਂ ਬਾਅਦ ਅਗਲੇ ਦਿਨ ਹਵਾਵਾਂ ਨਾਲ ਵੀ ਤੀਰੰਦਾਜ਼ਾਂ ਨੂੰ ਪਰੇਸ਼ਾਨੀ ਹੋਈ

 
11ਵੀਂ ‘ਚ ਪੜ੍ਰ੍ਹ ਰਹੇ ਆਕਾਸ਼ ਨੇ ਛੇ ਸਾਲ ਪਹਿਲਾਂ ਹੀ ਤੀਰੰਦਾਜ਼ੀ ਸ਼ੁਰੂ ਕੀਤੀ ਹੈ ਇਸ ਤੋਂ ਪਹਿਲਾਂ ਆਕਾਸ਼ ਨੇ ਮਿਕਸਡ ਡਬਲਜ਼ ਅੰਤਰਰਾਸ਼ਟਰੀ ਟੀਮ ਈਵੇਂਟ ‘ਚ ਤੁਰਕੀ ਦੀ ਸੇਲਿਨ ਸਾਤਿਰ ਨਾਲ ਕੁਆਰਟਰਫਾਈਨਲ ‘ਚ ਜਗ੍ਹਾ ਬਣਾਈ ਸੀ ਪਰ ਇਹ ਜੋੜੀ ਥਾਈਲੈਂਡ-ਅਰਜਨਟੀਨਾ ਦੀ ਜੋੜੀ ਤੋਂ ਹਾਰ ਗਈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here