ਸਾਡੇ ਨਾਲ ਸ਼ਾਮਲ

Follow us

17.9 C
Chandigarh
Wednesday, February 25, 2026
More
    Home Breaking News ਆਦੇਸ਼ ਸੋਲਰ ਨੇ ...

    ਆਦੇਸ਼ ਸੋਲਰ ਨੇ ਸੁਪਰ ਕਿਸਾਨ ਬੰਪਰ ਦਾ ਡਰਾਅ ਕੱਢਿਆ

    ਪਹਿਲਾ ਇਨਾਮ ਆਇਸ਼ਰ ਟਰੈਕਟਰ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਖੁਰਦ ਦੇ ਕਿਸਾਨ ਸਤਨਾਮ ਸਿੰਘ ਨੇ ਜਿੱਤਿਆ

    (ਸੁਖਨਾਮ) ਬਠਿੰਡਾ। ਇਲਾਕੇ ਦੀ ਨਾਮਵਾਰ ਸੰਸਥਾ ਆਦੇਸ਼ ਸੋਲਰ ਪ੍ਰਾਈਵੇਟ ਲਿਮਟਿਡ ਵੱਲੋਂ ਅੱਜ ਸੁਪਰ ਕਿਸਾਨ ਬੰਪਰ ਦਾ ਡਰਾਅ ਕੱਢਿਆ ਗਿਆ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਜਿੰਨ੍ਹਾਂ ਕਿਸਾਨਾਂ ਨੇ ਸਾਡੇ ਕੋਲੋਂ ਸੋਲਰ ਪੰਪ ਦੇ ਕੁਨੈਕਸ਼ਨ ਲਗਵਾਏ ਸਨ, ਉਨ੍ਹਾਂ ਕਿਸਾਨਾਂ ਲਈ 10 ਵੱਡੇ ਲੱਕੀ ਡਰਾਅ ਕੱਢੇ ਗਏ ਹਨ ਜਿਸ ਦਾ ਪਹਿਲਾ ਇਨਾਮ ਆਇਸ਼ਰ ਕੰਪਨੀ ਦਾ ਟਰੈਕਟਰ ਅਤੇ ਦੂਸਰਾ ਇਨਾਮ ਟਰਾਲੀ ਸੀ। ਜੋ ਕਿ ਅੱਜ ਬਠਿੰਡਾ ਵਿਖੇ ਸਮਾਗਮ ਕਰਕੇ ਕੱਢੇ ਗਏ।

    ਜਿਸ ਵਿਚ ਪਹਿਲਾ ਇਨਾਮ ਆਇਸ਼ਰ ਟਰੈਕਟਰ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਖੁਰਦ ਦੇ ਕਿਸਾਨ ਸਤਨਾਮ ਸਿੰਘ, ਦੂਜਾ ਇਨਾਮ ਟਰਾਲੀ ਸਤਨਾਮ ਸਿੰਘ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਨੂੰ ਨਿੱਕਲਿਆ ਇਸ ਤੋਂ ਇਲਾਵਾ ਤੀਜਾ ਇਨਾਮ ਮੇਹਰ ਸਿੰਘ ਅਤੇ ਚੌਥਾ ਇਨਾਮ ਲਖਵਿੰਦਰ ਸਿੰਘ ਨੂੰ ਨਿੱਕਲਿਆ ਇਨ੍ਹਾਂ ਇਨਾਮਾਂ ਵਿਚ ਟਰੈਕਟਰ ਅਤੇ ਟਰਾਲੀ ਤੋਂ ਇਲਾਵਾ ਹੋਰ ਵੀ ਖੇਤੀਬਾੜੀ ਦੇ ਸੰਦ ਡਰਾਅ ਵਿੱਚ ਵੰਡੇ ਗਏ ਜਿਸ ਵਿੱਚ ਰੋਟਾਵੇਟਰ, ਤਵੀਆਂ, ਕਣਕ ਬਿਜਾਈ ਮਸ਼ੀਨ, ਕਰਾਹ, ਸੁਹਾਗਾ, ਜਿੰਦਰਾ, ਹਲ ਅਤੇ ਹੋਰ ਵੀ ਕਾਫੀ ਇਨਾਮ ਸ਼ਾਮਿਲ ਹਨ। ਅੱਜ ਉਨ੍ਹਾਂ ਵੱਲੋਂ ਕਿਸਾਨ ਬੰਪਰ ਦੌਰਾਨ ਸੋਲਰ ਕੁਨੈਕਸ਼ਨ ਅਤੇ ਘਰਾਂ ਵਿੱਚ ਲੱਗਣ ਵਾਲੇ ਸੋਲਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸ੍ਰ. ਮਾਨ ਨੇ ਦੱਸਿਆ ਕਿ 1 ਦਸੰਬਰ ਤੋਂ ਕਿਸਾਨਾਂ ਲਈ ਹੋਰ ਵੀ ਨਵੀਂਆਂ ਸਕੀਮਾਂ ਲੈ ਕੇ ਆ ਰਹੇ ਹਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ