(ਅਸ਼ੋਕ ਗਰਗ) ਬਠਿੰਡਾ। ਇੱਥੋਂ ਦੀ ਨਵੀਂ ਬਸਤੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਆਸਟਰੇਲੀਆ ਭੇਜਣ ਦੇ ਬਹਾਨੇ ਬਰਨਾਲਾ ਦੇ ਰਹਿਣ ਵਾਲੇ ਇੱਕ ਇਮੀਗੇਸ਼ਨ ਸੈਂਟਰ ਦੇ ਸੰਚਾਲਕ ਵੱਲੋਂ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਨੌਜਵਾਨ ਦੇ ਬਿਆਨਾਂ ’ਤੇ ਥਾਣਾ ਕੋਤਵਾਲੀ ਪੁਲਿਸ ਨੇ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। Bathinda News
ਇਹ ਵੀ ਪਡ਼੍ਹੋ: ਸੰਜੇ ਸਿੰਘ ਬਣੇ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਬਣੇ
ਪੀੜ੍ਹਤ ਵਿਅਕਤੀ ਅਰੁਣ ਕੁਮਾਰ ਵਾਸੀ ਨਵੀਂ ਬਸਤੀ ਬਠਿੰਡਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਲੜਕੇ ਪੁਲਕਿਤ ਕਪੂਰ ਨੂੰ ਪੜ੍ਹਾਈ ਲਈ ਆਸਟੇਲੀਆ ਭੇਜਣ ਲਈ ਬਰਨਾਲਾ ਦੇ ਇੱਕ ਇਮੀਗੇਸ਼ਨ ਸੈਂਟਰ ਦੇ ਮਾਲਕ ਕੁਲਵੀਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਸੀ। ਉਸ ਨੇ ਲੜਕੇ ਨੂੰ ਅਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ 8.33 ਲੱਖ ਰੁਪਏ ਲੈ ਲਏ ਪਰ ਉਸ ਦੇ ਲੜਕੇ ਨੂੰ ਅਸਟਰੇਲੀਆ ਨਹੀਂ ਭੇਜਿਆ। ਸਹਾਇਕ ਥਾਣੇਦਾਰ ਜਗਸੀਰ ਸਿੰਘ ਅਨੁਸਾਰ ਪੀੜਤ ਵਿਅਕਤੀ ਦੇ ਬਿਆਨਾਂ ’ਤੇ ਠੱਗੀ ਮਾਰਨ ਵਾਲੇ ਕੁਲਵੀਰ ਸਿੰੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। Bathinda News