ਮੁਕਤਸਰ ਦੇ ਪਿੰਡ ਰੋੜਾਂਵਾਲੀ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Ludhiana News
(ਸੰਕੇਤਕ ਫੋਟੋ)।

ਮ੍ਰਿਤਕ ਪੁਰਾਣੇ ਕੇਸ ਦੀ ਜਮਾਨਤ ਤੇ ਆਇਆ ਸੀ ਬਾਹਰ | Murder

  • ਪਹਿਲਾਂ ਵੀ ਹੋਈ ਸੀ ਮੁਲਜ਼ਮਾਂ ਨਾਲ ਲੜਾਈ | Murder

ਲੰਬੀ (ਮੇਵਾ ਸਿੰਘ)। ਜ਼ਿਲ੍ਹਾ ਮੁਕਤਸਰ ਦੇ ਅਧੀਨ ਪੈਂਦੇ ਪਿੰਡ ਰੋੜਾਂਵਾਲੀ ਵਿਖੇ ਇੱਕ ਪੁਰਾਣੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਅਕਾਸ਼ਦੀਪ ਪੁੱਤਰ ਗੁਰਮੀਤ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ ਹੀ ਕਿਸੇ ਪੁਰਾਣੇ ਕੇਸ ਦੀ ਜਮਾਨਤ ਤੇ ਬਾਹਰ ਆਇਆ ਸੀ, ਉਸ ਦਾ ਕਤਲ ਕਰ ਦਿੱਤਾ ਗਿਆ ਹੈ, ਮਿ੍ਰਤਕ ਘਰ ਤੋਂ ਬਾਹਰ ਦਹੀ ਲੈਣ ਲੈਣ ਗਿਆ ਸੀ, ਜਿੱਥੇ ਉਸ ’ਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਮ੍ਰਿਤਕ ਦੋ ਭੈਣਾਂ ਦਾ ਇੱਕਲਾ ਭਰਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ। ਉਕਤ ਕਤਲ ਸਬੰਧੀ ਲੰਬੀ ਪੁਲਿਸ ਨੇ ਪੁਸ਼ਪਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ’ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Murder)

ਪਹਿਲਾਂ ਵੀ ਹੋਈ ਸੀ ਮੁਲਜ਼ਮਾਂ ਨਾਲ ਲੜਾਈ | Murder

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਮੁਲਜ਼ਮਾਂ ਦੀ ਉਸ ਦੇ ਪੁੱਤਰ ਨਾਲ ਲੜਾਈ ਹੋਈ ਸੀ। ਪੀੜਤ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਸਨ। ਉੱਥੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਟਰੱਕ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ, ਦੋ ਭਰਾਵਾਂ ਦੀ ਮੌਤ

LEAVE A REPLY

Please enter your comment!
Please enter your name here