ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home ਸੂਬੇ ਪੰਜਾਬ ਸੜਕ ਹਾਦਸੇ ’ਚ ...

    ਸੜਕ ਹਾਦਸੇ ’ਚ ਇੱਕ ਨੌਜਵਾਨ ਕਿਸਾਨ ਦੀ ਮੌਤ

    Road Accident Sachkahoon

    ਸੜਕ ਹਾਦਸੇ ’ਚ ਇੱਕ ਨੌਜਵਾਨ ਕਿਸਾਨ ਦੀ ਮੌਤ

    ਰਾਮ ਸਰੂਪ ਪੰਜੋਲਾ, ਡਕਾਲਾ। ਪਟਿਆਲਾ ਤੋਂ ਚੀਕਾ ਰੋਡ ਪਿੰਡ ਮਜਾਲ ਕਲਾਂ ਨਜਦੀਕ ਜਗਤਾਰ ਸਿੰਘ ਵਾਸੀ ਡਕਾਲਾ ਨਾਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਡਕਾਲਾ ਦੇ ਜਗਤਾਰ ਸਿੰਘ (31 ਸਾਲ) ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਕਸਬਾ ਸਨੌਰ ’ਚ ਝੋਨੇ ਦੀ ਸਪਰੇ ਵਾਸਤੇ ਕੀੜੇ ਮਾਰ ਦਵਾਈ ਲੈਣ ਜਾ ਰਿਹਾ ਸੀ। ਜਦੋ ਇਹ ਮਜਾਲ ਕਲਾਂ ਅੱਡੇ ਨਜਦੀਕ ਬਾਜੀਗਰ ਬਸਤੀ ਕੋਲ ਪੁੱਜਾ ਤਾਂ ਅਚਾਨਕ ਮੋਟਰ ਸਾਈਕਲ ਡਿੱਗ ਪਿਆ ਜਿਸ ਕਾਰਣ ਮ੍ਰਿਤਕ ਦਾ ਸਿਰ ਸੜਕ ਨਾਲ ਵੱਜ ਕੇ ਬੁੂਰੀ ਤਰ੍ਹਾਂ ਜਖਮੀ ਹੋ ਗਿਆ ਅਤੇ ਮੌਕੇ ’ਤੇ ਹੀ ਇਨ੍ਹਾਂ ਦੀ ਮੌਤ ਹੋ ਗਈ। ਬਲਬੇੜਾ ਪੁਲਿਸ ਚੌਕੀ ਦੇ ਮੁਲਾਜਮਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਦਾ ਮੋਸਟਮਾਰਟਮ ਕਰਵਾ ਕੇ ਵਾਰਸਾ ਦੇ ਹਵਾਲੇ ਕਰ ਦਿੱਤੀ ਅਤੇ ਮਾਮਲਾ ਦਰਜ ਕਰਕੇ ਮੌਤ ਦੇ ਕਾਰਨਾ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ