ਜਗਰਾਓਂ ਤੋਂ ਦਵਾਈ ਲੈ ਘਰ ਜਾ ਰਹੀ ਔਰਤ ਨੂੰ ਪੰਜਾਬ ਰੋੜਵੇਜ ਦੀ ਬੱਸ ਨੇ ਦਰੜਿਆ

Punjab Roadways
ਫਾਈਲ ਫੋਟੋ।

ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਕੋਲ ਪੈਂਦੇ ਜਗਰਾਓਂ ਵਿਖੇ ਇੱਕ ਔਰਤ ਨੂੰ ਪੰਜਾਬ ਰੋੜਵੇਜ ਦੀ ਬੱਸ ਨੇ ਦਰੜ ਦਿੱਤਾ। ਔਰਤ ਨੂੰ ਹਸਪਤਾਲ ਵੀ ਲਿਜਾਇਆ ਗਿਆ। ਜਿੱਥੇ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਜਗਰਾਓਂ ਪੁਲਿਸ ਨੇ ਮੁਲਜ਼ਮ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਦਵਾਈ ਲੈ ਕੇ ਘਰ ਵਾਪਸ ਜਾ ਰਹੀ ਸੀ ਮ੍ਰਿਤਕ

ਮ੍ਰਿਤਕ ਔਰਤ ਦੇ ਪਿਓ ਨੇ ਦੱਸਿਆ ਕਿ ਉਹ ਪਿੰਡ ਭੁੱਟਾ ਥਾਣਾ ਡੇਹਲੋਂ ਦੇ ਰਹਿਣ ਵਾਲੇ ਹਨ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਗੁਰਦੀਪ ਕੌਰ (35) ਬਿਮਾਰ ਹੋਣ ਕਾਰਨ ਉਸ ਦੇ ਨਾਲ ਜਗਰਾਉਂ ਦਵਾਈ ਲੈਣ ਗਈ ਸੀ। ਜਦੋਂ ਉਹ ਦਵਾਈ ਲੈ ਕੇ ਆਪਣੀ ਧੀ ਨੂੰ ਲੈ ਕੇ ਵਾਪਸ ਲੁਧਿਆਣਾ ਆ ਰਿਹਾ ਸੀ ਤਾਂ ਜਗਰਾਓਂ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ ਦੀ ਬੱਸ ’ਚ ਸਵਾਰ ਹੋ ਕੇ ਉਸ ਦੀ ਲੜਕੀ ਉਸ ਦੇ ਅੱਗੇ ਸੀ। ਗੁਰਦੀਪ ਕੌਰ ਨੇ ਬੱਸ ਦੀ ਖਿੜਕੀ ਫੜੀ ਹੋਈ ਸੀ। ਇਸ ਦੌਰਾਨ ਉਸਦਾ ਇੱਕ ਪੈਰ ਬੱਸ ਦੇ ਅੰਦਰ ਅਤੇ ਦੂਜਾ ਬਾਹਰ ਸੀ। ਇਸ ਦੌਰਾਨ ਬੱਸ ਡਰਾਈਵਰ ਬੱਸ ਦੀ ਸਪੀਡ ਵਧਾ ਦਿੱਤੀ। ਇਸ ਕਾਰਨ ਉਸ ਦੀ ਬੇਟੀ ਬੱਸ ਤੋਂ ਹੇਠਾਂ ਡਿੱਗ ਗਈ।

ਇਹ ਵੀ ਪੜ੍ਹੋ : ਦੋ ਦੋਸਤਾਂ ਦੇ ਕਤਲ ਦੀ ਗੁੱਥੀ ਪੁਲਿਸ ਨੇ 16 ਘੰਟਿਆਂ ’ਚ ਸੁਲਝਾ 4 ਨੂੰ ਕੀਤਾ ਗ੍ਰਿਫਤਾਰ