ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News ਬਦਮਾਸ਼ਾਂ ਵੱਲੋ...

    ਬਦਮਾਸ਼ਾਂ ਵੱਲੋਂ ਇੰਗਲੈਂਡ ਤੋਂ ਆਈ ਔਰਤ ਦੀ ਕੀਤੀ ਕੁੱਟਮਾਰ, ਪਰਸ ਖੋਹ ਕੇ ਹੋਏ ਫਰਾਰ

    NRI Woman

    ਲੁਧਿਆਣਾ ‘ਚ NRI ਔਰਤ ਨਾਲ ਹੋਈ ਲੁੱਟ-ਖੋਹ

    (ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਜਗਰਾਉਂ ਵਿੱਚ ਐਨਆਰਆਈ (NRI Woman) ਪਹਿਲਾ ਨਾਲ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਬੁਲੇਟ ਬਾਈਕ ਸਵਾਰ ਦੋ ਬਦਮਾਸ਼ਾਂ ਵੱਲੋਂ ਇੰਗਲੈਂਡ ਤੋਂ ਆਈ ਇੱਕ ਔਰਤ ਅਤੇ ਉਸਦੀ ਭੈਣ ਦੀ ਕੁੱਟਮਾਰ ਕਰਕੇ ਲੁੱਟ-ਖੋਹ ਕੀਤੀ ਗਈ। ਬਦਮਾਸ਼ਾਂ ਵੱਲੋਂ ਔਰਤ ਨਾਲ ਕੁੱਟਮਾਰ ਕਰਕੇ ਜ਼ਖਮੀ ਕੀਤਾ ਗਿਆ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਜ਼ਖ਼ਮੀ ਔਰਤ ਦੀ ਪਛਾਣ ਐਨਆਰਆਈ ਰਾਜਵੀਰ ਕੌਰ ਵਾਸੀ ਪਿੰਡ ਹਾਂਸ ਕਲਾਂ ਅਤੇ ਉਸ ਦੀ ਭੈਣ ਮਨਪ੍ਰੀਤ ਕੌਰ ਵਜੋਂ ਹੋਈ ਹੈ। ਰਾਜਵੀਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਪਿੰਡ ਆਲੀਵਾਲ ਤੋਂ ਸਕੂਟੀ ’ਤੇ ਪਿੰਡ ਹੰਸ ਕਲਾਂ ਨੂੰ ਜਾ ਰਹੀ ਸੀ। (NRI Woman)

    ਇਹ ਵੀ ਪੜ੍ਵੋ : ਅੰਮ੍ਰਿਤਪਾਲ ਦੀ ਨਵੀਂ ਤਸਵੀਰ ਹੋਈ ਵਾਇਰਲ, ਫੈਲੀ ਸਨਸਨੀ

    ਰਸਤੇ ਵਿੱਚ ਪੁਲ ਨਹਿਰ ਕੁਲਾਰ ਤੋਂ ਲੰਘਦਿਆਂ ਹੀ ਦੋ ਨੌਜਵਾਨ ਬੁਲੇਟ ਮੋਟਰਸਾਈਕਲ ’ਤੇ ਆਏ। ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਭੈਣ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਹ ਘਬਰਾ ਗਈ ਤੇ ਸਕੂਟੀ ਡਿੱਗ ਪਈ।  ਇਸ ਦੌਰਾਨ ਉਕਤ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਪਰਸ ਖੋਹ ਲਿਆ। ਰਾਜਵੀਰ ਕੌਰ ਅਨੁਸਾਰ ਉਸ ਦੇ ਪਰਸ ਵਿੱਚ ਇੱਕ ਆਈ-ਫੋਨ, ਇੱਕ ਸੈਮਸੰਗ ਮੋਬਾਈਲ, 25 ਤੋਂ 30 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ, ਜਿਸ ਨੂੰ ਮੁਲਜ਼ਮ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here