ਸਾਡੇ ਨਾਲ ਸ਼ਾਮਲ

Follow us

13 C
Chandigarh
Friday, February 13, 2026
More
    Home Breaking News ਸੜਕ ਹਾਦਸੇ ’ਚ ...

    ਸੜਕ ਹਾਦਸੇ ’ਚ ਔਰਤ ਤੇ ਬੱਚਾ ਗੰਭੀਰ, ਮੰਤਰੀ ਧਾਲੀਵਾਲ ਨੇ ਪਹੁੰਚਾਏ ਹਸਪਤਾਲ

    Minister Dhaliwal

    ਅੰਮ੍ਰਿਤਸਰ। ਬੀਤੀ ਰਾਤ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦਈਏ ਕਿ ਇਸ ਹਾਦਸੇ ’ਚ ਆਹਮੋ ਸਾਹਮਣੇ ਕਾਰਾਂ ਦੀ ਟੱਕਰ ਹੋ ਗਈ। ਜਿਸ ਵਿੱਚ ਇੱਕ ਔਰਤ, ਛੋਟਾ ਬੱਚਾ ਤੇ ਨਾਲ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਜਿਸ ’ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। (Minister Dhaliwal)

    ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਧਾਲੀਵਾਲ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਮੰਤਰੀ ਧਾਲੀਵਾਲ ਨੇ ਲਿਖਿਆ ਕਿ ਰਾਤੀਂ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਆਹਮੋ ਸਾਹਮਣੇ ਕਾਰਾਂ ਦਾ ਇੱਕ ਵੱਡਾ ਐਕਸੀਡੈਂਟ ਹੋ ਗਿਆ। ਜਿਸ ’ਚ ਮਾਤਾ, ਛੋਟਾ ਬੱਚਾ ਅਤੇ ਨਾਲ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਜਲਦੀ ਠੀਕ ਹੋ ਜਾਣ। ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ।’’

    Also Read : ਤਰਨਤਾਰਨ ‘ਚ ਪਾਕਿਸਤਾਨੀ ਡਰੋਨ ਬਰਾਮਦ

    ਉਨ੍ਹਾਂ ਅੱਗੇ ਦੱਸਿਆ ਕਿ ‘‘ਅਜਨਾਲਾ ਸਰਕਾਰੀ ਹਸਪਤਾਲ ’ਚ ਸਾਰੇ ਐਕਸੀਡੈਂਟ ਦੌਰਾਨ ਜਖਮੀ ਹੋਏ ਮਰੀਜਾਂ ਨੂੰ ਲੈ ਕੇ ਆਇਆ ਹਾਂ। ਇਲਾਜ਼ ਸ਼ੁਰੂ ਹੋ ਗਿਆ ਹੈ। ਡਾਕਟਰ ਪੂਰੀ ਕੋਸ਼ਿਸ਼ ਕਰ ਰਹੇ ਹਨ। ਵਾਹਿਗੁਰੂ ਜੀ ਮਿਹਰ ਕਰਨ…।’’

    LEAVE A REPLY

    Please enter your comment!
    Please enter your name here