ਤਰਨਤਾਰਨ ‘ਚ ਪਾਕਿਸਤਾਨੀ ਡਰੋਨ ਬਰਾਮਦ

Pakistani Drone

ਜਲੰਧਰ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਪਿੰਡ ਖਾਲਦਾ ਤੋਂ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ।

ਬੀਐਸਐਫ ਦੇ ਇੱਕ ਜਨਸੰਪਰਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੀਐਸਐਫ ਵੱਲੋਂ ਇੱਕ ਡਰੋਨ ਦੀ ਮੌਜੂਦਗੀ ਦੀ ਵਿਸ਼ੇਸ਼ ਸੂਚਨਾ ‘ਤੇ ਸ਼ੁੱਕਰਵਾਰ ਸ਼ਾਮ ਨੂੰ ਪਿੰਡ ਖਾਲਦਾ ਦੇ ਬਾਹਰੀ ਹਿੱਸੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ, ਇੱਕ ਖੇਤ ਵਿੱਚੋਂ ਇੱਕ ਕਵਾਡਕਾਪਟਰ (ਮਾਡਲ – DJI Mavic 3 ਕਲਾਸਿਕ, ਚੀਨ ਵਿੱਚ ਬਣਿਆ) ਡਰੋਨ ਬਰਾਮਦ ਕੀਤਾ ਗਿਆ।