ਅੰਤਰ ਰਾਸ਼ਟਰੀ ਸੰਸਥਾ ਰੋਟਰੀ ਕਲੱਬ ਪਾਤੜਾਂ ਸਦਕਾ ਹੁਣ ਬੱਚੇ ਪੀਣਗੇ ਠੰਢਾ ਪਾਣੀ

Water Cooler
ਅੰਤਰ ਰਾਸ਼ਟਰੀ ਸੰਸਥਾ ਰੋਟਰੀ ਕਲੱਬ ਪਾਤੜਾਂ ਸਦਕਾ ਹੁਣ ਬੱਚੇ ਪੀਣਗੇ ਠੰਢਾ ਪਾਣੀ

(ਭੂਸਨ ਸਿੰਗਲਾ) ਪਾਤੜਾਂ। ਅੰਤਰ ਰਾਸ਼ਟਰੀ ਸੰਸਥਾ ਰੋਟਰੀ ਕਲੱਬ ਪਾਤੜਾਂ ਵੱਲੋਂ ਅੰਤਾਂ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਇਕ ਵਾਟਰ ਕੂਲਰ ਸਰਕਾਰੀ ਪ੍ਰਾਇਮਰੀ ਸਕੂਲ ਦਿਓਗੜ ਵਿਖੇ ਭੇਂਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਦੀਪ ਸਿੰਗਲਾ ਅਤੇ ਸਰਪ੍ਰਸਤ ਪ੍ਰਸੋਤਮ ਸਿੰਗਲਾ ਨੇ ਕਿਹਾ ਕਿ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਸੀ ਜਿਸ ਨੂੰ ਦੇਖਦੇ ਹੋਏ ਸਕੂਲ ਵਿੱਚ ਇਕ ਵਾਟਰ ਕੂਲਰ ਲਗਵਾਇਆ ਗਿਆ, ਜਿਸ ਵਿੱਚ ਮਨੋਜ ਗੋਇਲ ਨੇ ਵਿਸ਼ੇਸ ਯੋਗਦਾਨ ਪਾਇਆ। Water Cooler

ਇਹ ਵੀ ਪੜ੍ਹੋ: Shambhu border: ਸ਼ੰਭੂ ਬਾਰਡਰ ’ਤੇ ਆਇਆ ਨਵਾਂ ਅਪਡੇਟ, ਸੁਪਰੀਮ ਕੋਰਟ ਨੇ ਕਹੀ ਇਹ ਵੱਡੀ ਗੱਲ, ਪੜ੍ਹੋ…

Water Cooler
ਅੰਤਰ ਰਾਸ਼ਟਰੀ ਸੰਸਥਾ ਰੋਟਰੀ ਕਲੱਬ ਪਾਤੜਾਂ ਸਦਕਾ ਹੁਣ ਬੱਚੇ ਪੀਣਗੇ ਠੰਢਾ ਪਾਣੀ

ਵਾਟਰ ਕੂਲਰ ਨੂੰ ਵੇਖ ਕੇ ਸਕੂਲ ਦੇ ਬੱਚਿਆਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਇਸ ਸਬੰਧੀ ਸਕੂਲ ਦੇ ਸਟਾਫ ਦਾ ਕਹਿਣਾ ਸੀ ਕਿ ਵਾਟਰ ਕੂਲਰ ਦੀ ਸਕੂਲ ਨੂੰ ਬਹੁਤ ਲੋੜ ਸੀ ਇਸ ਕਹਿਰ ਦੀ ਗਰਮੀ ਵਿੱਚ ਬੱਚਿਆਂ ਨੂੰ ਪਾਣੀ ਦੀ ਬਹੁਤ ਪ੍ਰੇਸ਼ਾਨੀ ਆ ਰਹੀ ਸੀ ਰੋਟਰੀ ਕਲੱਬ ਵੱਲੋਂ ਦਿੱਤਾ ਇਹ ਵਾਟਰ ਕੂਲਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ। ਇਸ ਮੌਕੇ ਸਕੂਲ ਦੇ ਸਟਾਫ ਤੋਂ ਇਲਾਵਾ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here