ਜਕਾਰਤਾ, ਇੰਡੋਨੇਸ਼ੀਆ ਦੇ ਸੁੰਡਾ ਜਲਡਮਰੂਮੱਧ ‘ਚ ਸ਼ਨਿੱਚਰਵਾਰ ਰਾਤ ਜਵਾਲਾਮੁਖੀ ਫਟਣ ਤੋਂ ਬਾਅਦ ਆਈ ਸੁਨਾਮੀ ‘ਚ ਮਰਨ ਵਾਲਿਆਂ ਦੀ ਗਿਣਤੀ 168 ਹੋ ਗਈ ਹੈ ਤੇ ਸੈਂਕੜੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਸੁਨਾਮੀ ਨੇ ਕਈ ਸੈਲਾਨੀ ਬੀਚ ਤੇ ਤੱਟਵਰਤੀ ਇਲਾਕਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਤੇ ਭਾਰੀ ਤਬਾਹੀ ਮਚਾਈ ਕੌਮੀ ਆਫ਼ਤਾ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਆਫ਼ਤਾ ‘ਚ 700 ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ ਤੇ ਘੱਟ ਤੋਂ ਘੱਟ 30 ਵਿਅਕਤੀ ਲਾਪਤਾ ਹਨ
ਏਜੰਸੀ ਨੇ ਦੱਸਿਆ ਕਿ ਕ੍ਰਾਕਾਟੋਆ ਜਵਾਲਾਮੁਖੀ ਫਟਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 9:27 ਵਜੇ ਦੱਖਣੀ ਸੁਮਾਤਰਾ ਤੇ ਪੱਛਮੀ ਜਾਵਾ ਕੋਲ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਤੱਟਾਂ ਨੂੰ ਤੋੜ ਕੇ ਅੱਗੇ ਵਧੀਆਂ, ਜਿਸ ਨਾਲ ਅਨੇਕ ਮਕਾਨ ਤਬਾਹ ਹੋ ਗਏ ਲੋਕਾਂ ਨੂੰ ਬਚਾਉਣ ਲਈ ਖੋਜ ਤੇ ਬਚਾਅ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਤੇ ਭੂਭੌਤਿਕੀ ਏਜੰਸੀ ਦੇ ਵਿਗਿਆਨੀਆਂ ਨੇ ਕਿਹਾ ਕਿ ਅਨਾਕ ਕ੍ਰਾਕਾਟੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸਮੁੰਦਰ ਦੇ ਹੇਠਾਂ ਧਰਤੀ ਖਿਸਕਣਾ ਸੁਨਾਮੀ ਦਾ ਕਾਰਨ ਹੋ ਸਕਦਾ ਹੈ ਉਨ੍ਹਾਂ ਲਹਿਰਾਂ ਦੇ ਉਠਣ ਦਾ ਕਾਰਨ ਪੂਰਨਮਾਸ਼ੀ ਦੇ ਚੰਦਰਮਾ ਨੂੰ ਵੀ ਦੱਸਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।