ਰੇਤ ਦੇ ਭਰੇ ਟਰੱਕ ਨੇ ਪੰਜ ਜਿੰਦਗੀਆਂ ਕੀਤੀਆਂ ਮਿੱਟੀ

Agra, Lucknow, Expressway, Accident, Dead

ਰੇਤ ਦਾ ਭਰਿਆ ਟਰੱਕ ਕਾਰ ‘ਤੇ ਪਲਟਿਆ

  • ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਦੀ ਮੌਤ

ਉਨਾਵ, (ਏਜੰਸੀ)। ਉਤਰ ਪ੍ਰਦੇਸ਼ ‘ਚ ਉਨਾਵ ਦੇ ਅਸੀਵਨ ਖੇਤਰ ‘ਚ ਰੇਤ ਨਾਲ ਲੱਦਿਆ ਇੱਕ ਟਰੱਕ ਇਨੋਵਾ ਕਾਰ ‘ਤੇ ਪਲਟ ਗਿਆ ਜਿਸ ਨਾਲ ਉਸ ਵਿੱਚ ਸਵਾਰ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਐਸਪੀ ਹਰੀਸ਼ ਕੁਮਾਰ ਨੇ ਸ਼ਨਿੱਚਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਸ਼ੁੱਕਰਵਾਰ ਰਾਤ ਲਗਭਗ ਸਾਢੇ 12 ਵਜੇ ਇਨੋਵਾ ਕਾਰ ਸਵਾਰ ਸੱਤ ਲੋਕ ਬਾਂਗਰਮਊ ਇਲਾਕੇ ਦੇ ਗੌਰੇਆ ਖੁਰਦ ਆਪਣੇ ਪਿੰਡ ਜਾ ਰਹੇ ਸਨ। ਰਸੂਲਾਬਾਦ ਪਿੰਡ ਕੋਲ ਓਵਰਟੇਕ ਕਰਦੇ ਸਮੇਂ ਇੱਕ ਤੇਜ ਰਫਤਾਰ ਰੇਤ ਨਾਲ ਲੱਦਿਆ ਟਰੱਕ ਕਾਰ ‘ਤੇ ਪਲਟ ਗਿਆ।

ਹਾਦਸੇ ‘ਚ ਕਾਰ ਸਵਾਰ 33 ਸਾਲ ਦੇ ਹੀਰਾਲਾਲ, ਉਸ ਦੀ ਪਤਨੀ 32 ਸਾਲਾ ਵਰਸ਼ੀ ਨਿਕੇਤਾ, 13 ਸਾਲਾ ਪੁੱਤਰੀ ਵੈਸ਼ਣਵੀ ਅਤੇ 9 ਸਾਲ ਦੇ ਬੇਟੇ ਦਿਵੰਸ਼ ਤੋਂ ਇਲਾਵਾ 26 ਸਾਲਾ ਵਰਸ਼ੀ ਸ੍ਰਵਣ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ, ਜਿਹਨਾਂ ਨੂੰ ਕਾਨਪੁਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਸੂਚਨਾ ਮਿਲਣ ‘ਤੇ ਘਟਨਾ ਸਥਾਨ ‘ਤੇ ਪਹੁੰਚ ਜੇਸੀਬੀ ਅਤੇ ਕ੍ਰੇਨ ਨਾਲ ਟਰੱਕ ਦੇ ਹੇਠਾਂ ਦੱਬੀ ਕਾਰ ਨੂੰ ਕੱਢਿਆ ਗਿਆ।

LEAVE A REPLY

Please enter your comment!
Please enter your name here