ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ ਨੂੰ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ

ਪਿੰਡਾਂ ਸ਼ਹਿਰਾਂ ‘ਚੋਂ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ 45 ਮੈਂਬਰ ਪੰਜਾਬ ਚੱਕ ਕਾਲਾ ਸਿੰਘ ਵਾਲਾ ਜੋ ਪਿਛਲੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸਤਿਗੁਰੂ ਦੇ ਚਰਨਾ ‘ਚ ਸੱਚਖੰਡ ਜਾ ਬਿਰਾਜੇ ਸਨ, ਨਮਿੱਤ ਨਾਮ ਚਰਚਾ ਸ਼ਿਵ ਸ਼ਕਤੀ ਹਾਲ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ,  ਸ਼ਹਿਰ ਦੇ ਮੋਹਤਬਰ, ਪਿੰਡਾਂ ਦੇ ਪੰਚ ਸਰਪੰਚ, ਸਾਕ ਸਬੰਧੀ ਰਿਸ਼ਤੇਦਾਰ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕਾਂ ਦੇ ਜਿੰਮੇਵਾਰ ਅਤੇ ਪਿੰਡਾਂ ਸ਼ਹਿਰਾਂ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ ਵਿੱਚ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜਗਜੀਤ ਸਿੰਘ ਇੰਸਾਂ ਸੀਨੀਅਰ ਵਾਇਸ ਚੇਅਰਮੈਨ ਡੇਰਾ ਸੱਚਾ ਸੌਦਾ, ਰਾਮ ਸਿੰਘ ਇੰਸਾਂ ਚੇਅਰਮੈਨ, ਹਰਚਰਨ ਸਿੰਘ ਇੰਸਾਂ 45 ਮੈਂਬਰ ਪੰਜਾਬ, ਅਮਰਜੀਤ ਸਿੰਘ ਇੰਸਾਂ 45 ਮੈਂਬਰ ਹਰਿਆਣਾ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ ਇੱਕ ਪੜ੍ਹੇ ਲਿਖੇ ਇਨਸਾਨ ਸਨ।

ਉਨ੍ਹਾਂ ਨੇ 1995 ਵਿੱਚ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਉਸ ਤੋਂ ਬਾਦ ਉਨ੍ਹਾਂ ਨੇ ਆਪਣੇ ਆਪ ਨੂੰ ਡੇਰਾ ਸੱਚਾ ਸੌਦਾ ਦੇ ਸਪੁਰਦ ਕਰ ਦਿੱਤਾ ਅਤੇ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਮਾਨਵਤਾ ਦੀ ਸੇਵਾ ਵਿੱਚ ਲੱਗ ਗਏ। ਉਹ ਕੁਝ ਸਮਾਂ ਬਲਾਕ ਦੇ ਜਿੰਮੇਵਾਰ ਵੀ ਰਹੇ ਅਤੇ ਉਸ ਤੋਂ ਬਾਦ ਡੇਰਾ ਸੱਚਾ ਸੌਦਾ ਸਰਸਾ ਦੇ 45 ਮੈਂਬਰ ਪੰਜਾਬ ਦੀ ਸੇਵਾ ਕੀਤੀ। ਉਨ੍ਹਾਂ ਨੇ ਆਪਣਾ ਤਨ-ਮਨ ਡੇਰੇ ਤੇ ਮਾਨਵਤਾ ਦੀ ਸੇਵਾ ਅਤੇ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਮਾਨਵਤਾ ਦੇ ਲੇਖੇ ਲਾ ਦਿੱਤਾ।

ਇਸ ਮੌਕੇ ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰ ਧਰਮਪਤਨੀ ਜਸਵਿੰਦਰ ਕੌਰ ਇੰਸਾਂ, ਬੇਟੇ ਸਖਪਾਲ ਸਿੰਘ ਇੰਸਾਂ, ਲਖਵਿੰਦਰ ਸਿੰਘ ਇੰਸਾਂ ਆਦਿ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਗਿਆ।

ਇਸ ਮੌਕੇ ਰਵੀ ਇੰਸਾਂ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ, ਊਧਮ ਸਿੰਘ ਇੰਸਾਂ,  ਬਲਰਾਜ ਸਿੰਘ ਇੰਸਾਂ, 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, ਹਰਮੇਲ ਸਿੰਘ ਇੰਸਾਂ, ਸੰਤੌਖ ਸਿੰਘ ਇੰਸਾਂ, ਹਰਜੀਤ ਸਿੰਘ ਇੰਸਾਂ, ਰਾਜ ਕਿੰਗਰਾ ਇੰਸਾਂ, ਜਗਰੂਪ ਸਿੰਘ ਇੰਸਾਂ, ਮਨੀਸ਼ ਇੰਸਾਂ, ਬਸੰਤ ਸਿੰਘ ਇੰਸਾਂ, ਸੁਖਰਾਜ ਸਿੰਘ ਇੰਸਾਂ, ਜਗਦੀਸ਼ ਇੰਸਾਂ 45 ਮੈਂਬਰ ਪੰਜਾਬ (ਯੂਥ) ਸੁਖਦੀਪ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ 45 ਮੈਂਬਰ ਪੰਜਾਬ ਹਰਨੇਕ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ, 45 ਮੈਂਬਰ ਪੰਜਾਬ ਭੈਣਾਂ ਅਨੀਤਾ ਇੰਸਾਂ, ਕਿਰਨਾ ਇੰਸਾਂ, ਸ਼ਾਂਤੀ ਇੰਸਾਂ, ਪਰਮਜੀਤ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਸੰਦੀਪ ਇੰਸਾਂ, ਸੁਰਿੰਦਰ ਇੰਸਾਂ ਅਤੇ 45 ਮੈਂਬਰ ਪੰਜਾਬ

ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਚਰਨਜੀਤ ਕੌਰ ਇੰਸਾਂ ਅਤੇ ਵੱਖ-ਵੱਖ ਸੰਮਤੀਆਂ ਦੇ ਮੈਂਬਰਾਂ ਤੋਂ ਇਲਾਵਾ ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਬਰੀਵਾਲਾ, ਬਲਾਕ ਮਾਂਗਟ ਵਧਾਈ, ਬਲਾਕ ਦੋਦਾ, ਬਲਾਕ ਚਿਬੜਾਂਵਾਲੀ, ਬਲਾਕ ਮਲੋਟ, ਬਲਾਕ ਕੋਟਭਾਈ, ਬਲਾਕ ਗਿੱਦੜਬਾਹਾ ਆਦਿ ਦੇ 25 ਮੈਂਬਰ, ਬਲਾਕਾਂ ਦੇ 15 ਮੈਂਬਰ, ਪਿੰਡਾਂ ਸ਼ਹਿਰਾਂ ਦੇ ਭੰਗੀਦਾਸ ਤੋਂ ਇਲਾਵਾ ਸਾਧ-ਸੰਗਤ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.