ਦੇਸ਼ ‘ਚ ਕੁੱਲ 1,310 ਕੋਰੋਨਾ ਟੈਸਟ ਲੈਬ
ਨਵੀਂ ਦਿੱਲੀ। ਦੇਸ਼ ਭਰ ‘ਚ ਕੋਰੋਨਾ ਵਾਇਰਸ ਕੋਵਿਡ-19 ਦੀ ਜਾਂਚ ਕਰਨ ਵਾਲੀ ਲੈਬ ਦੀ ਗਿਣਤੀ ਵਧ ਕੇ 1,310 ਹੋ ਗਈ ਹੈ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੀ ਜਾਂਚ ਕਰਨ ਵਾਲੇ ਲੈਬ ਦੀ ਸੂਚੀ ‘ਚ ਤਿੰਨ ਲੈਬਾਂ ਹੋਰ ਜੁੜ ਗਈਆਂ। ਇਨ੍ਹਾਂ ‘ਚੋਂ ਸਰਕਾਰੀ ਲੈਬਾਂ ਦੀ ਗਿਣਤੀ 906 ਤੇ ਨਿੱਜੀ ਲੈਬਾਂ ਦੀ ਗਿਣਤੀ 404 ਹੈ।
ਇਨ੍ਹਾਂ 1310 ਲੈਬਾਂ ਨੇ 26 ਜੁਲਾਈ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਪਤਾ ਲਾਉਣ ਲਈ ਹੁਣ ਤੱਕ ਸਭ ਤੋਂ ਵੱਧ ਰਿਕਾਰਡ 5,15,472 ਸੈਂਪਲਾਂ ਦੀ ਜਾਂਚ ਕੀਤੀ। ਇਸ ਤਰ੍ਹਾਂ ਹੁਣ ਤੱਕ 1,68,803 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਛੇ ਮਹੀਨੇ ਪਹਿਲਾਂ 23 ਜਨਵਰੀ ਤੱਕ ਸਿਰਫ਼ ਪੂਨੇ ਦੀ ਇੱਕ ਲੈਬ ‘ਚ ਕੋਰੋਨਾ ਵਾਇਰਸ ਦੀ ਜਾਂਚ ਦੀ ਸਹੂਲਤ ਮੁਹੱਈਆ ਸੀ ਪਰ ਹੁਣ ਦੇਸ਼ ਭਰ ਦੇ 1310 ਲੈਬ ਕੋਰੋਨਾ ਵਾਇਰਸ ਪੀੜਤਾਂ ਦੀ ਜਾਂਚ ਕਰਨ ‘ਚ ਲਗਾਤਾਰ ਜੁਟੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ