ਪੱਥਰਾਂ ਨਾਲ ਭਰਿਆ ਟਿੱਪਰ ਕਾਰ ’ਤੇ ਪਲਟਿਆ, ਚਾਰ ਮੌਤਾਂ

Road Accident

ਸੜਕ ਹਾਦਸੇ ’ਚ 4 ਲੋਕਾਂ ਦੀ ਦਰਦਨਾਕ ਮੌਤ

  • ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਢਿਆ

ਮੋਗਾ। ਮੋਗਾ ’ਚ ਇੱਕ ਭਿਆਨਕ ਸਡ਼ਕ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਬਰਨਾਲਾ ਰੋਡ ’ਤੇ ਵਾਪਰਿਆ ਜਦੋਂ ਇੱਕ ਪੱਥਰਾਂ ਨਾਲ ਭਰਿਆ ਟਿੱਪਰ ਕਾਰ ’ਤੇ ਪਲਟ ਗਿਆ। ਜਿਸ ਨਾਲ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਜੇਸੀਬੀ ਕਰੇਨ ਨਾਲ ਬਡ਼ੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਟਿੱਪਰ ਹੇਠਾਂ ਕੱਢਿਆ। ਹਾਦਸੇ ’ਚ ਮਰਨ ਵਾਲਿਆਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਬਰਾਤ ਵਾਲੀ ਕਾਰ ਦੇ ਅੰਦਰੋਂ ਚੱਲੀ ਗੋਲੀ

LEAVE A REPLY

Please enter your comment!
Please enter your name here