Abohar News: ਤਿੰਨ ਸਾਲ ਦੇ ਬੱਚੇ ਦੀ ਪਾਣੀ ਵਾਲੀ ਡਿੱਗੀ ’ਚ ਡਿੱਗਣ ਕਰਕੇ ਮੌਤ

Abohar News
ਤਿੰਨ ਸਾਲਾਂ ਦੇ ਬੱਚੇ ਏਕਮ ਪਾਣੀ ਦੀ ਡਿੱਗੀ ਵਿਚ ਡੁੱਬਣ ਕਰਕੇ ਹੋਈ ਮੌਤ ਤੋਂ ਬਾਅਦ ਉਸ ਦੇ ਮਾਪੇ ਵਿਰਲਾਪ ਕਰਦੇ ਹੋਏ।

(ਮੇਵਾ ਸਿੰਘ) ਅਬੋਹਰ। ਤਿੰਨ ਸਾਲ ਦੇ ਬੱਚੇ ਦੀ ਘਰ ਅੰਦਰ ਬਣੀ ਪਾਣੀ ਵਾਲੀ ਡਿੱਗੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਭਾਵੇਂ ਘਰ ਵਾਲਿਆਂ ਵੱਲੋਂ ਬੱਚੇ ਨੂੰ ਛੇਤੀ ਨਾਲ ਡਿੱਗੀ ਵਿੱਚੋਂ ਬਾਹਰ ਕੱਢਕੇ ਹਸਪਤਾਲ ਪਹੁੰਚਾਇਆ, ਪਰੰਤੂ ਡਾਕਟਰਾਂ ਨੇ ਬੱਚੇ ਦੀ ਹਾਲਤ ਦੇਖਣ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। Abohar News

ਜਾਣਕਾਰੀ ਅਨੁਸਾਰ ਮਲੋਟ ਦੀ ਇਕਬਾਲ ਕਲੋਨੀ ਦੀ ਨਿਵਾਸੀ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ ਤਿੰਨ ਸਾਲਾਂ ਦੇ ਇਕਲੌਤੇ ਬੇਟੇ ਏਕਮ ਨੂੰ ਰਾਮਪੁਰਾ ਨਰਾਇਨਪੁਰਾ ਤਹਿ: ਅਬੋਹਰ ਦੇ ਰਹਿਣ ਵਾਲੇ ਮਨਪ੍ਰੀਤ ਕੌਰ ਦੇ ਮਾਮਾ ਗੁਰਸੇਵਕ ਸਿੰਘ ਦੀ ਪਤਨੀ ਰਾਮਪੁਰਾ ਲੈ ਕੇ ਆਈ ਸੀ। ਜ਼ਿਕਰਯੋਗ ਹੈ ਕਿ ਜਿਆਦਾਤਰ ਏਕਮ ਗੁਰਸੇਵਕ ਦੀ ਪਤਨੀ ਕੋਲ ਹੀ ਰਹਿੰਦਾ ਸੀ, ਜਦੋਂਕਿ ਏਕਮ ਦੀ ਮਾਤਾ ਮਨਪ੍ਰੀਤ ਕੌਰ ਮਲੋਟ ਰਹਿੰਦੀ ਸੀ। Abohar News

ਵਾਪਰੀ ਦੁਖਦਾਈ ਘਟਨਾ ਤੋਂ ਪਹਿਲਾਂ ਤਿੰਨ ਸਾਲਾਂ ਦਾ ਏਕਮ ਘਰ ਵਿੱਚ ਹੀ ਖੇਡ ਰਿਹਾ ਸੀ ਤੇ ਉਹ ਖੇਡਦੇ-ਖੇਡਦੇ ਘਰ ਵਿੱਚ ਬਣੀ ਪਾਣੀ ਵਾਲੀ ਡਿੱਗੀ ਦਾ ਢੱਕਣ ਖੁੱਲ੍ਹਾ ਹੋਣ ਕਰਕੇ ਉਸ ਵਿੱਚ ਡਿੱਗ ਪਿਆ। ਜਦੋਂ ਏਕਮ ਕਾਫੀ ਦੇਰ ਤੱਕ ਮਨਪ੍ਰੀਤ ਕੌਰ ਦੀ ਮਾਮੀ ਨੂੰ ਘਰ ਵਿੱਚ ਨਜ਼ਰ ਨਾ ਆਇਆ ਤਾਂ ਉਸ ਨੇ ਫਟਾਫਟ ਜਦੋਂ ਘਰ ਵਿੱਚ ਬਣੀ ਪਾਣੀ ਵਾਲੀ ਡਿੱਗੀ ਦਾ ਢੱਕਣ ਖੁੱਲ੍ਹਾ ਦੇਖਿਆ ਤਾਂ ਉਸ ਨੂੰ ਏਕਮ ਡਿੱਗੀ ਵਿੱਚ ਡੁੱਬਿਆ ਨਜ਼ਰ ਆਇਆ।

ਇਹ ਵੀ ਪੜ੍ਹੋ: Fire: ਡੇਰਾ ਬੱਸੀ ਦੀ ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ

ਇਸ ਤੋਂ ਬਾਅਦ ਉਸ ਨੇ ਏਕਮ ਨੂੰ ਆਂਢੀਆਂ-ਗੁਆਂਢੀਆਂ ਦੀ ਸਹਾਇਤਾ ਨਾਲ ਡਿੱਗੀ ਵਿੱਚੋਂ ਬਾਹਰ ਕੱਢ ਕੇ ਸੀਤੋਗੁੰਨੋ ਹਸਪਤਾਲ ਪਹੁੰਚਾਇਆ, ਤਾਂ ਡਾਕਟਰਾਂ ਵੱਲੋਂ ਏਕਮ ਨੂੰ ਰੈਫਰ ਕਰਨ ਤੋਂ ਬਾਅਦ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾ. ਸੰਦੀਪ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ।