Weather Update: ਉਤਰ ਭਾਰਤ ’ਤੇ ਵਿਛੀ ਸੰਘਣੀ ਧੁੰਦ ਦੀ ਚਾਦਰ, ਆਉਂਦੇ ਦਿਨਾਂ ਲਈ ਵੀ ਅਲਰਟ ਹੋਇਆ ਜਾਰੀ

Weather Update
Weather Update: ਉਤਰ ਭਾਰਤ ’ਤੇ ਵਿਛੀ ਸੰਘਣੀ ਧੁੰਦ ਦੀ ਚਾਦਰ, ਆਉਂਦੇ ਦਿਨਾਂ ਲਈ ਵੀ ਅਲਰਟ ਹੋਇਆ ਜਾਰੀ

Weather Update: ਚੰਡੀਗੜ੍ਹ। ਉੱਤਰ ਭਾਰਤ ’ਤੇ ਸੰਘਣੀ ਧੁੰਦ ਦੀ ਚਾਦਰ ਵਿਛੀ ਹੋਈ ਦਿਖਾਈ ਦੇ ਰਹੀ ਹੈ। ਵਾਹਨ ਚਾਲਕਾਂ ਨੂੰ ਧੁੰਦ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ। ਹਿਮਾਚਲ ਦੇ ਉਪਰੀ ਪਹਾੜਾਂ ਵਿਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਸੀਤ ਲਹਿਰ ਅਤੇ ਧੁੰਦ ਨੇ ਅਚਾਨਕ ਜ਼ੋਰ ਫੜ ਲਿਆ ਹੈ। ਇਸ ਕਾਰਨ ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਧੁੰਦ ਦਾ ‘ਯੈਲੋ ਅਲਰਟ’ ਐਲਾਨਿਆ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘਟ ਚੁੱਕੀ ਹੈ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਰਿਹਾ ਹੈ। ਦੂਜੇ ਪਾਸੇ ਧੁੰਦ ਨਾਲ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਚੁੱਕੀ ਹੈ।

Weather Update
ਸਰਸਾ। ਸੰਘਣੀ ਧੁੰਦ ਕਾਰਨ ਵਿਜੀਬਿਲੀ ਬਹੁਤ ਹੀ ਘੱਟ ਹੈ। ਸਵੇਰੇ 10:30 ਵਜੇ ਤੱਕ ਵੀ ਸੂਰਜ ਦਿਖਾਈ ਨਾ ਦੇਣ ਕਾਰਨ ਜਨ ਜੀਵਨ ਪ੍ਰਭਾਵਿਤ। ਤਸਵੀਰਾਂ : ਮਹਿੰਦਰਪਾਲ ਸ਼ਰਮਾ

ਉਥੇ ਹੀ, ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ 20 ਅਤੇ 21 ਦਸੰਬਰ ਨੂੰ ਦਰਮਿਆਨੀ ਅਤੇ ਉੱਚ ਪਹਾੜੀ ਇਲਾਕਿਆਂ ਵਿਚ ਫਿਰ ਤੋਂ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪੰਜਾਬ-ਹਰਿਆਣਾ ਦੇ ਕਈ ਇਲਾਕਿਆਂ ਵਿਚ ਵਿਜ਼ੀਬਿਲਟੀ 30 ਮੀਟਰ ਦੇ ਲੱਗਭਗ ਰਹਿ ਚੁੱਕੀ ਹੈ। ਉਥੇ ਹੀ, ਨੈਸ਼ਨਲ ਹਾਈਵੇ ’ਤੇ ਕਈ ਥਾਵਾਂ ’ਤੇ ਵਿਜ਼ੀਬਿਲਟੀ 30 ਮੀਟਰ ਤੋਂ ਘੱਟ ਰਿਕਾਰਡ ਕੀਤੀ ਗਈ। ਤਾਪਮਾਨ 2 ਤੋਂ 3 ਡਿਗਰੀ ਤਕ ਡਿੱਗਿਆ ਹੈ। ਪੰਜਾਬ ਦੇ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 7 ਡਿਗਰੀ ਅਤੇ ਹੁਸ਼ਿਆਰਪੁਰ ਵਿਚ 7.5 ਡਿਗਰੀ ਰਿਕਾਰਡ ਕੀਤਾ ਗਿਆ। Weather Update

ਡੱਬਵਾਲੀ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਨਾ ਹੋਣ ਕਾਰਨ ਹੌਲੀ ਹੋਈ ਰਫ਼ਤਾਰ ਕਾਰਨ ਬੱਸ ਦੀ ਉਡੀਕ ਕਰਦੇ ਹੋਏ ਲੋਕ। ਤਸਵੀਰ : ਸਤਵੀਰ ਸਿੰਘ

Read Also : ਧੁੰਦ ਕਾਰਨ ਵਾਪਰਿਆ ਹਾਦਸਾ, ਦੋ ਸਕੂਲੀ ਬੱਸਾਂ ਦੀ ਹੋਈ ਜ਼ੋਰਦਾਰ ਟੱਕਰ

ਉਥੇ ਹੀ, ਰਾਤ ਦੇ ਸਮੇਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ ਰਿਕਾਰਡ ਕੀਤੀ ਗਈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਅਗਲੇ 2 ਦਿਨ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਤਾਪਮਾਨ ਵਿਚ ਹੋ ਰਹੀ ਗਿਰਾਵਟ ਕਾਰਨ ਆਉਣ ਵਾਲੇ ਦਿਨਾਂ ਵਿਚ ਧੁੰਦ ਅਤੇ ਠੰਢ ਵਧੇਗੀ। ਮਾਹਿਰਾਂ ਦੇ ਮੁਤਾਬਕ ਸਾਵਧਾਨੀ ਵਰਤਣ ਅਤੇ ਹਾਈਵੇ ’ਤੇ ਸੰਭਲ ਕੇ ਚੱਲਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।