ਧੀਰਜ ਦੀ ਪ੍ਰੀਖਿਆ

Patience

ਇੱਕ ਬਹੁਤ ਹੀ ਧੀਰਜ ਤੇ ਸਹਿਣਸ਼ੀਲਤਾ ਵਾਲੇ ਸਾਧੂ ਸਨ ਉਨ੍ਹਾਂ ਦੇ ਸ਼ਿਸ਼ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ, ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀ ਸੀ ਉਹ ਗੱਲ-ਗੱਲ ’ਤੇ ਉਨ੍ਹਾਂ ਨਾਲ ਗੁੱਸੇ ਹੁੰਦੀ ਤੇ ਫਿਟਕਾਰਦੀ ਸੀ ਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਕੋਈ ਵੀ ਮੌਕਾ ਨਹੀਂ ਸੀ ਗੁਆਉਂਦੀ l

ਇੱਕ ਦਿਨ ਉਹ ਸਾਧੂ ਆਪਣੇ ਸ਼ਿਸ਼ਾਂ ਨਾਲ ਬੈਠੇ ਸਨ ਕਿ ਉਨ੍ਹਾਂ ਦੀ ਪਤਨੀ ਸ਼ੇਰਨੀ ਵਾਂਗ ਆਈ ਤੇ ਕੜਾਕੇ ਨਾਲ ਬੋਲੀ, ‘‘ਵੱਡੇ ਸਮਾਜ ਸੇਵੀ ਬਣੇ ਹੋਏ ਹੋ, ਨੌਜਵਾਨਾਂ ਦਾ ਮਾਰਗਦਸ਼ਰਨ ਕਰਨ ਦਾ ਦਮ ਭਰਦੇ ਹੋ, ਜਿਵੇਂ ਸਾਰਿਆਂ ਦਾ ਠੇਕਾ ਲਿਆ ਹੋਵੇ’’ ਸਾਧੂ ਤਾਂ ਸ਼ਾਂਤ ਬੈਠੇ ਰਹੇ, ਪਰ ਉਨ੍ਹਾਂ ਦੇ ਸ਼ਿਸ਼ਾਂ ਨੂੰ ਬਹੁਤ ਕ੍ਰੋਧ ਆਇਆ ਉਹ ਬੋਲੇ, ‘‘ਸ੍ਰੀਮਾਨ ਜੀ ਅਸੀਂ ਇਹ ਸਹਿਣ ਨਹੀਂ ਕਰ ਸਕਦੇ ਕਿ ਕੋਈ ਤੁਹਾਡਾ ਅਪਮਾਨ ਕਰੇ’’ ਸਾਧੂ ਸ਼ਾਂਤ ਆਵਾਜ਼ ’ਚ ਬੋਲੇ, ‘‘ਸੁਣੋ, ਕੋਈ ਵਿਅਕਤੀ ਜਦੋਂ ਭਾਂਡਾ ਖਰੀਦਣ ਜਾਂਦਾ ਹੈ ਤਾਂ ਉਹ ਠੋਕ-ਵਜਾ ਕੇ ਦੇਖਦਾ ਹੈ ਕਿ ਭਾਂਡਾ ਕਿਤੇ ਟੁੱਟਾ ਤਾਂ ਨਹੀਂ ਬੱਸ ਉਸੇ ਤਰ੍ਹਾਂ ਇਹ ਮੇਰੀ ਪਤਨੀ ਵੀ ਮੇਰੀ ਪ੍ਰੀਖਿਆ ਲੈਂਦੀ ਹੈ ਕਿ ਦੂਜਿਆਂ ਨੂੰ ਸਹਿਜ਼, ਸ਼ਾਂਤ, ਮਿੱਠਾ ਬੋਲਣ ਦਾ ਦ੍ਰਿੜ ਉਪਦੇਸ਼ ਦੇਣ ਵਾਲੇ ਖੁਦ ਕਿੰਨਾ ਕੁ ਧੀਰਜ਼ ਰੱਖਦੇ ਹਨ ਜੋ ਉਪਦੇਸ਼ ਦਿੰਦੇ ਹਨ ਉਸ ’ਤੇ ਖੁਦ ਵੀ ਚੱਲਦੇ ਹਨ ਜਾਂ ਨਹੀਂ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ