ਗਲਤ ਢੰਗ ਨਾਲ ਗੇ਼ਂਦ ਚਮਕਾਉਣ ਦਾ ਮਾਮਲਾ
ਗ੍ਰਾੱਸ ਆਈਲੈਟ (ਏਜੰਸੀ) ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ ਨੂੰ ਗੇਂਦ ਨਾਲ ਛੇੜਛਾੜ ਲਈ ਦੋਸ਼ੀ ਪਾਇਆ ਗਿਆ ਹੈ ਅਤੇ ਉਸਨੂੰ ਇੱਕ ਟੈਸਟ ਦੇ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ ਚਾਂਡੀਮਲ ਨੂੰ ਇੱਕ ਟੈਸਟ ਲਈ ਬਰਖ਼ਾਸਤ ਕੀਤੇ ਜਾਣ ਦੇ ਨਾਲ ਨਾਲ ਦੋ ਡਿਮੈਰਿਟ ਅੰਕ ਅਤੇ 100 ਫ਼ੀਸਦੀ ਮੈਚ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਚਾਂਡੀਮਲ ਹੁਣ ਵੈਸਟਇੰਡੀਜ਼ ਵਿਰੁੱਧ ਲੜੀ ਦੇ ਤੀਸਰੇ ਅਤੇ ਆਖ਼ਰੀ ਟੈਸਟ ‘ਚ ਨਹੀਂ ਖੇਡ ਸਕੇਗਾ ਲੜੀ ਦਾ ਦੂਸਰਾ ਟੈਸਟ ਡਰਾਅ ਰਿਹਾ ਸੀ ਜਿਸ ਵਿੱਚ ਇਹ ਵਿਵਾਦ ਹੋਇਆ ਆਈ.ਸੀ.ਸੀ. ਅਲੀਟ ਪੈਨਲ ਦੇ ਮੈਚ ਰੈਫਰੀ ਜਵਾਗਲ ਸ਼ੀ੍ਰਨਾਥ ਨੇ ਦੂਸਰਾ ਟੈਸਟ ਸਮਾਪਤ ਹੋਣ ਤੋਂ ਬਾਅਦ ਇਸ ਮਾਮਲੇ ‘ਚ ਸੁਣਵਾਈ ਕੀਤੀ ਅਤੇ ਚਾਂਡੀਮਲ ਨੂੰ ਦੋਸ਼ੀ ਕਰਾਰ ਦਿੱਤਾ ਮੈਦਾਨੀ ਅੰਪਾਇਰਾਂ ਅਲੀਮ ਡਾਰ ਅਤੇ ਇਆਨ ਗੋਲਡ ਅਤੇ ਤੀਸਰੇ ਅੰਪਾਇਰ ਰਿਚਰਡ ਕੇਟਲਬੋਰੋ ਨੇ ਸ਼ਨਿੱਚਰਵਾਰ ਨੂੰ ਦਿਨ ਦੀ ਖੇਡ ਸਮਾਪਤ ਹੋਣ ਤੋਂ ਬਾਅਦ ਚਾਂਡੀਮਲ ‘ਤੇ ਗੇਂਦ ਦੀ ਸ਼ਕਲ ਵਿਗਾੜਨ ਦਾ ਦੋਸ਼ ਲਗਾਇਆ ਸੀ।
ਮੈਚ ਅਧਿਕਾਰੀਆਂ ਨੇ ਟੀਵੀ ਫੁੱਟੇਜ਼ ‘ਚ ਦੇਖਿਆ ਸੀ ਕਿ ਚਾਂਡੀਮਲ ਨੇ ਆਪਣੀ ਖੱਬੀ ਜ਼ੇਬ ਚੋਂ ਕੋਈ ਚੀਜ਼ ਕੱਢੀ ਅਤੇ ਉਸਨੂੰ ਆਪਣੇ ਮੂੰਹ ‘ਚ ਰੱਖਿਆ ਅਤੇ ਫਿਰ ਇਸ ਚੀਜ਼ ਨੂੰ ਗੇਂਦ ‘ਤੇ ਗਾਇਆ ਸੀ ਜਿਸ ਨੂੰ ਗੇਂਦ ਦੀ ਸ਼ਕਲ ਵਿਗਾੜਨ ਦੀ ਕੋਸ਼ਿਸ਼ ਦੇ ਤੌਰ ‘ਤੇ ਦੇਖਿਆ ਗਿਆ ਚਾਂਡੀਮਲ ਨੇ ਉਸ ਸਮੇਂ ਖ਼ੁਦ ਨੂੰ ਨਿਰਦੋਸ਼ ਦੱਸਿਆ ਸੀ ਉਸਨੇ ਆਪਣੇ ਟੀਮ ਪ੍ਰਬੰਧਕਾਂ ਅਤੇ ਹੋਰ ਮੈਚ ਅਧਿਕਾਰੀਆਂ ਦੇ ਨਾਲ ਸੁਣਵਾਈ ‘ਚ ਹਿੱਸਾ ਲਿਆ ਜਿਸ ਵਿੱਚ ਸਬੂਤ ਦੇ ਤੌਰ ‘ਤੇ ਵੀਡੀਓ ਰੱਖੀ ਗਈ। ਸ਼੍ਰੀਲੰਕਾਈ ਕਪਤਾਨ ਨੇ ਮੰਨਿਆ ਕਿ ਉਸਨੇ ਮੂੰਹ ਤੋਂ ਕੁਝ ਕੱਢ ਕੇ ਗੇਂਦ ‘ਤੇ ਲਗਾਇਆ ਸੀ ਪਰ ਉਸਨੂੰ ਯਾਦ ਨਹੀਂ ਕਿ ਇਹ ਕੀ ਚੀਜ਼ ਸੀ ਮੰਨਿਆ ਜਾ ਰਿਹਾ ਹੈ ਕਿ ਚਾਂਡੀਮਲ ਨੇ ਮੂੰਹ ਚੋਂ ਟਾਫ਼ੀ ਕੱਢ ਕੇ ਉਸਦਾ ਮਿੱਠਾ ਗੇਂਦ ਨੂੰ ਵੱਖਰੀ ਚਮਕ ਦੇਣ ਲਈ ਲਗਾਇਆ ਸੀ ਜੋ ਕਿ ਆਈਸੀਸੀ ਦੇ ਨਿਯਮਾਂ ਦੇ ਉਲਟ ਮੰਨਿਆ ਜਾਂਦਾ ਹੈ।