ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home Breaking News ਰਸੋਈ ਗੈਸ ਚੁੱਲ...

    ਰਸੋਈ ਗੈਸ ਚੁੱਲ੍ਹੇ ਦੇ ਗੋਦਾਮ ‘ਚ ਭਿਆਨਕ ਅੱਗ

    Terrible Fire, Kitchen, Gas, Warehouse

    ਇੱਕ ਬੱਚੀ ਸਮੇਤ ਪੰਜ ਦੀ ਮੌਤ

    ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੰਦਰਾਨਗਰ ਖ਼ੇਤਰ ‘ਚ ਗੈਸ ਚੁੱਲ੍ਹੇ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ ‘ਚ ਇੱਕ ਜੋੜਾ ਤੇ ਬੱਚੀ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਸੜ ਕੇ ਮੌਤ ਹੋਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉ੍ਹਨਾ ਦੱਸਿਆ ਕਿ ਇੰਦਰਾਨਗਰ ਖ਼ੇਤਰ ‘ਚ ਮਾਇਆਵਤੀ ਕਲੋਨੀ ਦੇ ਕੋਲ ਰਾਮ ਵਿਹਾਰ ਫੇਜ-2 ‘ਚ ਟੀ ਐੱਨ ਸਿੰਘ ਦੇ ਘਰ ‘ਚ ਬਣਾਏ ਗਏ ਗੈਸ ਚੁੱਲ੍ਹੇ ਦੇ ਗੋਦਾਮ ‘ਚ ਦੇਰ ਰਾਤ ਅੱਗ ਲੱਗ ਗਈ। ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਸੜ ਕੇ ਮੌਤ ਹੋ ਗਈ ਹੈ। (Fire)

    ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ਾਰਟ ਸਰਕਟ ਨਾਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਅੱਗ ਲੱਗਣ ਦੀ ਸੂਚਨਾ ਰਾਤ ਕਰੀਬ ਪੌਣੇ ਤਿੰਨ ਵਜੇ ਮਿਲੀ। ਸੂਚਨਾ ‘ਤੇ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਿਸ ਨੇ ਮੌਕੇ ‘ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਅੱਗ ‘ਤੇ ਕਾਬੂ ਪਾਉਣ ਲਈ ਘਟਨਾ ਸਥਾਨ ‘ਤੇ 12 ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

    ਪੁਲਿਸ ਅਨੁਸਾਰ ਹਾਦਸੇ ਦੇ ਸਮੇਂ ਮਕਾਨ ਮਾਲਕ ਟੀਐੱਨ ਸਿੰਘ ਬਾਹਰ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 31 ਸਾਲਾਂ ਦੇ ਸੁਮਿਤ ਸਿੰਘ, ਉਨ੍ਹਾ ਦੀ ਪਤਨੀ ਵੰਦਨਾ ਸਿੰਘ ਤੇ ਛੇ ਮਹੀਨੇ ਦੀ ਬੱਚੀ ਬੇਬੀ ਤੋਂ ਇਲਾਵਾ ਜੂਲੀ ਸਿੰਘ (48) ਤੇ 50 ਸਾਲਾ ਡਬਲੂ ਸਿੰਘ ਦੇ ਰੂਪ ‘ਚ ਹੋਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    (Fire)

    LEAVE A REPLY

    Please enter your comment!
    Please enter your name here