ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
(ਸੁਖਨਾਮ) ਬਠਿੰਡਾ। ਸਥਾਨਕ ਫੁੱਟੀ ਰੋਡ ’ਤੇ ਸਥਿਤ ਇਟਾਲੀਅਨ ਮਾਸਟਰ ਰੈਂਸਟੋਰੈਂਟ ਵਿਚ ਲੱਗੀ ਅੱਗ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਇਸ ਮੌਕੇ ਰੈਂਸਟੋਰੈਂਟ ਦੇ ਮਾਲਕ ਬੰਟੀ ਸਿੰਗਲਾ ਅਤੇ ਸੰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਵੇਲੇ ਕਿਸੇ ਗੁਆਂਢੀ ਦਾ ਫੋਨ ਅਇਆ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। (Bathinda News)
ਇਹ ਵੀ ਪੜ੍ਹੋ: ਆਪ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਅਸ਼ੋਕ ਤੰਵਰ

ਉਨ੍ਹਾਂ ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਅੱਗ ਬੁਝਾਊ ਅਮਲਾ ਤਿੰਨ ਗੱਡੀਆਂ ਲੈ ਕੇ ਮੌਕੇ ਪਹੁੰਚਿਆ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ।