ਖੜੇ ਟਰੱਕ ’ਚ ਗੱਡੀ ਵੱਜਣ ਨਾਲ ਲੱਗੀ ਭਿਆਨਕ ਅੱਗ

Fire
ਫ਼ਤਹਿਗੜ੍ਹ ਸਾਹਿਬ :  ਹਾਦਸਾਗ੍ਰਸਤ ਸਕਾਰਪਿਓ ਅਤੇ ਅੱਗ ਵਿਚ ਸੜ ਰਹੇ ਦੋਵੇਂ ਵਾਹਨ। ਤਸਵੀਰ : ਅਨਿਲ ਲੁਟਾਵਾ

 (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪਿੰਡ ਰਾਜਿੰਦਰਗੜ੍ਹ ਨੇੜੇ ਜੀ. ਟੀ. ਰੋੜ ਨਾਲ ਲੱਗਦੇ ਸਰਵਿਸ ਰੋਡ ’ਤੇ ਖੜੇ ਇਕ ਟਰੱਕ ਅਤੇ ਸਕਾਰਪਿਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਦੋਵੇਂ ਵਾਹਨ ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਪੁਲਿਸ ਚੌਕੀ ਨਬੀਪੁਰ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਠੱਠੀ ਭਾਈ ਕਾ ਜਿਲ੍ਹਾ ਮੋਗਾ ਆਪਣੇ ਟਰੱਕ ਨੰਬਰ- ਪੀ ਬੀ 13 ਬੀ ਬੀ-9813 ਨੂੰ ਪਿੰਡ ਰਾਜਿੰਦਰਗੜ੍ਹ ਨੇੜੇ ਜੀ. ਟੀ. ਰੋਡ ਦੇ ਸਰਵਿਸ ਰੋਡ ’ਤੇ ਖੜਾ ਕਰਕੇ ਢਾਬੇ ’ਤੇ ਰੋਟੀ ਖਾ ਰਿਹਾ ਸੀ। (Fire)

ਇਹ ਵੀ ਪੜ੍ਹੋ : ਕੇਰਲ ‘ਚ ਪ੍ਰਾਰਥਨਾ ਸਭਾ ‘ਚ ਹੋਏ ਧਮਾਕੇ, ਇਕ ਦੀ ਮੌਤ, 36 ਜ਼ਖਮੀ

ਕੁਲਦੀਪ ਸਿੰਘ ਡਡਵਾਲ ਪੁੱਤਰ ਸੁਰਿੰਦਰ ਸਿੰਘ ਡਡਵਾਲ ਵਾਸੀ ਆਦਮਪੁਰ ਜਲੰਧਰ ਜੋ ਕਿ ਰਾਜਪੁਰਾ ਸਾਈਡ ਤੋਂ ਸਕਾਰਪਿਓ ਗੱਡੀ ਨੰਬਰ- ਐੱਚ. ਆਰ. ਡੀ ਐਨ- 8266 ਵਿਚ ਆ ਰਿਹਾ ਸੀ ਕਿ ਅਚਾਨਕ ਉਹ ਗੱਡੀ ਟਰੱਕ ਨਾਲ ਟਕਰਾ ਗਈ ਅਤੇ ਦੋਵਾਂ ਨੂੰ ਅੱਗ ਲੱਗ ਗਈ। ਉਸੇ ਵੇਲੇ ਫਾਇਰ ਬਿਰਗੇਡ ਦੀ ਗੱਡੀ ਮੰਗਵਾ ਕੇ ਅੱਗ ਤੇ ਕਾਬੂ ਪਾਇਆ। ਸਕਾਰਪਿਓ ਵਿਚ ਸਵਾਰ 3-4 ਵਿਅਕਤੀ ਅੱਗ ਲੱਗਣ ਤੇ ਤੁੰਰਤ ਬਾਹਰ ਆ ਗਏ ਸੀ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here