ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਲੱਗੀ ਭਿਆਨਕ ਅੱਗ

Fire Accident
ਫਰੀਦਕੋਟ : ਟਰਾਲੀ ਨੂੰ ਲੱਗੀ ਅੱਗ ’ਤੇ ਕਾਬੂ ਪਾਉਂਦੇ ਫਾਇਰ ਬ੍ਰਿਗਡ ਦੇ ਕਰਮਚਾਰੀ।

ਬਿਜਲੀ ਦੀਆਂ ਤਾਰਾਂ ਨਾਲ ਲੱਗ ਸਪਾਰਕ ਹੋਣ ਤੋਂ ਬਾਅਦ ਲੱਗੀ ਅੱਗ/ Fire Accident 

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਕੈਂਟ ਰੋਡ ’ਤੇ ਬੀਤੀ ਰਾਤ ਕਰੀਬ 10 :30 ਵਜੇ ਇੱਕ ਪਰਾਲੀ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਮੌਕੇ ’ਤੇ ਭਾਜੜ ਪੈ ਗਈ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪੁੱਜੀਆਂ ਜਿਨ੍ਹਾਂ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। Fire Accident

ਦੱਸ ਦੇਈਏ ਕਿ ਜਿਸ ਥਾਂ ’ਤੇ ਟਰਾਲੀ ਨੂੰ ਅੱਗ ਲੱਗੀ ਉਸਦੇ ਨੇੜੇ ਦੋਵੇਂ ਪਾਸੇ ਪੈਟਰੋਲ ਪੰਪ ਸਨ ਪਰ ਮੌਕੇ ’ਤੇ ਅੱਗ ਨੂੰ ਕਾਬੂ ਪਾਉਣ ਤੋਂ ਬਾਅਦ ਵੱਡਾ ਹਾਦਸਾ ਟਲ ਗਿਆ। ਮੌਕੇ ’ਤੇ ਮੌਜ਼ੂਦ ਪੈਟਰੋਲ ਪੰਪ ਮਾਲਕ ਟੋਨੀ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਦੇ ਚੌਂਕੀਦਾਰ ਨੇ ਸੂਚਨਾ ਦਿੱਤੀ ਕਿ ਟਰਾਲੀ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੈਟਰੋਲ ਪੰਪ ਤੋਂ ਫਾਇਰ ਕੰਟਰੋਲ ਸਿਲੰਡਰ ਲਿਆ ਕੇ ਅੱਗ ਬੁਝਾਉਣ ਦੀ ਵੀ ਕੋਸ਼ਿਸ ਕੀਤੀ ਪਰ ਅੱਗ ਅਚਾਨਕ ਬਹੁਤ ਵਧ ਗਈ ਜਿਸ ਨੂੰ ਫਾਇਰ ਬਰਗੇਡ ਨੇ ਕਾਬੂ ਪਾਇਆ। Fire Accident

ਇਹ ਵੀ ਪੜ੍ਹੋ: ਕਿਸਾਨਾਂ ਲਈ ਵੱਡਾ ਐਲਾਨ, ਕਿਸਾਨ ਸਨਮਾਨ ਨਿਧੀ ’ਚ ਐਨੇ ਹਜ਼ਾਰ ਰੁਪਏ ਦਾ ਹੋਇਆ ਵਾਧਾ, ਹੁਣ ਮਿਲਣਗੇ…

ਉਨ੍ਹਾਂ ਦੱਸਿਆ ਕਿ ਟਰਾਲੀ ਦਾ ਵਿੱਢ ਕਾਫੀ ਉੱਚਾ ਸੀ ਜੋ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ ਜਿਸ ਕਾਰਨ ਸਪਾਰਕ ਹੋ ਗਿਆ ਅਤੇ ਅੱਗ ਲੱਗ ਗਈ। ਪਰ ਦੂਜੇ ਪਾਸੇ ਟਰਾਲੀ ਮਾਲਕ ਨੇ ਦੱਸਿਆ ਕਿ ਉਹ ਕਮਿਆਣਾ ਪਿੰਡ ਤੋਂ ਪਰਾਲੀ ਲੱਧ ਕੇ ਦੋ ਟਰਾਲੀਆਂ ਲੈ ਕੇ ਆ ਰਹੇ ਸਨ ਇੱਕ ਤਾਂ ਅੱਗੇ ਲੰਘ ਗਈ ਪਰ ਦੂਜੀ ਨੂੰ ਅੱਗ ਲੱਗ ਗਈ। ਉਸਨੇ ਸ਼ੰਕਾ ਜ਼ਾਹਿਰ ਕੀਤੀ ਕਿ ਕਿਸੇ ਨੇ ਸ਼ਰਾਰਤ ਨਾਲ ਪਿੱਛੋਂ ਪਰਾਲੀ ਨੂੰ ਅੱਗ ਲਾਈ ਹੈ। ਫਿਲਹਾਲ ਮੌਕੇ ’ਤੇ ਪੁਲਿਸ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।