Himachal News : ਹਿਮਾਚਲ ਦੇ ਬੱਦੀ ’ਚ ਪਰਫਿਊਮ ਫੈਕਟਰੀ ’ਚ ਲੱਗੀ ਭਿਆਨਕ ਅੱਗ, Army ਬੁਲਾਈ, ਰੈਸਕਿਊ ਆਪ੍ਰੇਸ਼ਨ ਜਾਰੀ

Himachal News

ਕਈ ਵਰਕਰਾਂ ਨੇ ਫੈਕਟਰੀ ਦੀ ਛੱਤ ਤੋਂ ਮਾਰੀਆਂ ਛਾਲਾਂ | Himachal News

  • 31 ਵਰਕਰ ਜਖਮੀ, ਇੱਕ ਦੀ ਮੌਤ, 9 ਲਾਪਤਾ | Himachal News
  • 50 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਅੱਗ ਬੁਝਾਉਣ

ਬੱਦੀ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਸ਼ੁੱਕਰਵਾਰ ਨੂੰ ਕਾਸਮੈਟਿਕ ਭਾਵ ਪਰਫਿਊਮ ਬਣਾਉਣ ਵਾਲੀ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ ਹੈ। ਇਸ ਵਿੱਚ ਕਰੀਬ 84 ਮਜ਼ਦੂਰ ਫੈਕਟਰੀ ’ਚ ਫਸੇ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਵੇਰੇ ਉਨ੍ਹਾਂ ਨੂੰ ਹਾਜ਼ਰੀ ਲਾਉਣ ਤੋਂ ਬਾਅਦ ਅੰਦਰ ਫੈਕਟਰੀ ’ਚ ਕੰਮ ਕਰਨ ਲਈ ਭੇਜਿਆ ਗਿਆ ਸੀ। ਅੱਗ ਲਗਦੇ ਹੀ ਕਈ ਮਜ਼ਦੂਰ ਆਪਣੀ ਜਾਨ ਬਚਾਉਣ ਲਈ ਫੈਕਟਰੀ ਦੀ ਛੱਤ ਤੋਂ ਛਾਲਾਂ ਮਾਰ ਗਏ ਹਨ। ਇਸ ਤੋਂ ਇਲਾਵਾ 34 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ।

ਜਹੀਰ ਖਾਨ ਨੇ ਰਜ਼ਤ ਨੂੰ ਡੈਬਿਊ ਕੈਪ ਦਿੱਤੀ, ਡਿਫੈਂਸ ਕਰਨ ਦੇ ਬਾਵਜ਼ੂਦ ਪਾਟੀਦਾਰ ਆਊਟ, ਪਹਿਲੇ ਦਿਨ ਦੇ Top Highlights

ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਇਸ ਵਿੱਚੋਂ 5 ਨੂੰ ਤਾਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਵਿੱਚ ਇੱਕ ਮਹਿਲਾ ਦੀ ਮੌਤ ਵੀ ਹੋਈ ਹੈ। ਮਰਨ ਵਾਲੀ ਔਰਤ ਦਾ ਨਾਂਅ ਪਿੰਕੀ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਗ ਲੱਗਣ ਤੋਂ ਬਾਅਦ ਭਾਜੜ ਪੈ ਗਈ ਅਤੇ 25 ਦੇ ਕਰੀਬ ਲੋਕ ਬਾਹਰ ਨਿਕਲ ਆਏ। ਫਿਲਹਾਲ ਮਿਲੀ ਜਾਣਕਾਰੀ ਮੁਤਾਬਿਕ ਕਰੀਬ 25 ਲੋਕ ਲਾਪਤਾ ਹਨ। ਹਾਲਾਤਾਂ ਨੂੰ ਬਿਗੜਦੇ ਹੋਏ ਵੇਖ ਪ੍ਰਸ਼ਾਸਨ ਨੇ ਰੈਸਕਿਊ ਲਈ ਐੱਨਡੀਆਰਐੱਫ ਤੋਂ ਬਾਅਦ ਹੁਣ ਫੌਜ ਨੂੰ ਵੀ ਬੁਲਾ ਲਿਆ ਹੈ। (Himachal News)