ਐੱਮਬੀਬੀਐੱਸ ਦੇ ਵਿਦਿਆਰਥੀ ਸਨ ਚਾਰੇ
- ਮਿ੍ਰਤਕਾਂ ’ਚ ਪੰਜਾਬ ਪੁਲਿਸ ਦੇ ਏਡੀਜੀਪੀ ਦਾ ਭਾਣਜਾ ਵੀ ਸ਼ਾਮਲ
(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਮਾਲ ਰੋਡ ’ਤੇ ਬੀਤੀ ਰਾਤ ਇੱਕ ਤੇਜ਼ ਰਫਤਾਰ ਕਾਰ ਖੰਭੇ ਵਿੱਚ ਵੱਜਣ ਮਗਰੋਂ ਯੂਨੀਪੋਲ ਨਾਲ ਟਕਰਾਉਣ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਜਖ਼ਮੀ ਹੋ ਗਏ। ਕਾਰ ਸਵਾਰ ਚਾਰੇ ਨੌਜਵਾਨ ਐੱਮਬੀਬੀਐੱਸ ਦੇ ਵਿਦਿਆਰਥੀ ਸਨ। ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। Road Accident
ਹਾਦਸਾ ਹੋਣ ਉਪਰੰਤ ਮਿਲੀ ਸੂਚਨਾ ’ਤੇ ਮੌਕੇ ’ਤੇ ਪੁੱਜੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਅਤੇ ਸਹਾਰਾ ਵਰਕਰਾਂ ਨੇ ਦੱਸਿਆ ਕਿ ਕਾਲੇ ਰੰਗ ਦੀ ਕਾਰ ਵਿੱਚ 4 ਨੌਜਵਾਨ ਸਵਾਰ ਸਨ। ਤੇਜ਼ ਰਫਤਾਰ ਕਾਰ ਮਾਲ ਰੋਡ ਤੋਂ ਬੇਕਾਬੂ ਹੁੰਦੀ ਹੋਈ ਪਹਿਲਾਂ ਖੰਭੇ ਵਿੱਚ ਵੱਜੀ ਅਤੇ ਫੇਰ ਮਲਟੀਸਟੋਰੀ ਪਾਰਕਿੰਗ ਕੋਲ ਲੱਗੇ ਯੂਨੀਪੋਲ ਨਾਲ ਜਾ ਟਕਰਾਈ। ਜਖ਼ਮੀਆਂ ਨੂੰ ਸੰਸਥਾਵਾਂ ਦੇ ਵਲੰਟੀਅਰਾਂ ਵੱਲੋਂ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪਡ਼੍ਹੋ : ਜੰਮੂ ‘ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਕੀਤਾ ਢੇਰ
ਮਿ੍ਰਤਕਾਂ ਦੀ ਸ਼ਨਾਖਤ ਰਾਜਨ ਜੱਸਲ (21) ਪੁੱਤਰ ਸੁਰਜੀਤ ਰਾਏ ਵਾਸੀ ਹਸ਼ਿਆਰਪੁਰ, ਅਮਨਦੀਪ ਸਿੰਘ ਵਾਸੀ ਬਟਾਲਾ ਵਜੋਂ ਹੋਈ ਜਦੋਂਕਿ ਰਿਦਮ ਵਾਸੀ ਲੁਧਿਆਣਾ ਅਤੇ ਸਾਕੇਤ ਵਾਸੀ ਲੁਧਿਆਣਾ ਜਖ਼ਮੀ ਹਨ। ਦੋਵਾਂ ਜਖ਼ਮੀਆਂ ਵਿੱਚੋਂ ਰਿਦਮ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਆਦੇਸ਼ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਉਕਤ ਚਾਰੇ ਵਿਦਿਆਰਥੀ ਆਦੇਸ਼ ਮੈਡੀਕਲ ਕਾਲਜ ਵਿੱਚ ਹੀ ਪੜ੍ਹਾਈ ਕਰਦੇ ਸੀ। ਬਠਿੰਡਾ ਪੁਲਿਸ ਵੱਲੋਂ ਵੀ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਅਮਨਦੀਪ ਸਿੰਘ ਵਾਸੀ ਬਟਾਲਾ ਪੰਜਾਬ ਪੁਲਿਸ ਦੇ ਏਡੀਜੀਪੀ ਗੁਰਵਿੰਦਰ ਸਿੰਘ ਦਾ ਭਾਣਜਾ ਸੀ ਤੇ ਪਰਿਵਾਰ ਦਾ ਇਕਲੌਤਾ ਬੇਟਾ ਸੀ। Road Accident