ਚਾਂਦਪੁਰਾ ਬੰਨ੍ਹ ਪੂਰਨ ’ਚ ਲੱਗੇ ਨੌਜਵਾਨ ਨੂੰ ਸੱਪ ਨੇ ਡੰਗਿਆ

Chandpura

ਬਰੇਟਾ, ਕ੍ਰਿਸ਼ਨ ਭੋਲਾ। ਘੱਗਰ ਦਰਿਆ ਦਾ ਚਾਂਦਪੁਰਾ (Chandpura) ਬੰਨ੍ਹ ਟੁੱਟਣ ਨਾਲ ਜਿੱਥੇ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਦਾ ਡਰ ਸਤਾ ਰਿਹਾ ਹੈ, ਉੱਥੇ ਹੀ ਬੰਨ ਪੂਰਨ ਵਾਲਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਨ ਪੂਰਨ ’ਚ ਲੱਗੇ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਪਰ ਮੌਕੇ ’ਤੇ ਇਲਾਜ ਦੌਰਾਨ ਉਸਦੀ ਜਾਨ ਬਚ ਗਈ। ਵੇਰਵਿਆਂ ਮੁਤਾਬਿਕ ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਜੋ ਅੱਜ ਸਵੇਰ ਵੇਲੇ ਟੁੱਟਿਆ ਹੈ, ਨੂੰ ਬੰਦ ਕਰਨ ਲਈ ਵੱਡੀ ਗਿਣਤੀ ਲੋਕ ਜੁਟੇ ਹੋਏ ਹਨ।

ਪਾਣੀ ’ਚ ਕੇਲੀਆਂ ਤੇ ਬੂਟੀ ਆਦਿ ਦੇ ਨਾਲ ਸੱਪ ਵੀ ਆ ਰਹੇ ਹਨ। ਇਸੇ ਦੌਰਾਨ ਬੰਨ ਪੂਰਨ ’ਚ ਲੱਗੇ ਇੱਕ ਵਿਅਕਤੀ ਰੋਹੀਆ ਸਿੰਘ ਪਿੰਡ ਕੁੱਲਰੀਆਂ ਨੂੰ ਸੱਪ ਨੇ ਡੰਗ ਲਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰੋਹੀਆ ਸਿੰਘ ਦਾ ਚਾਚਾ ਹੀ ਸੱਪ ਦੇ ਡੰਗੇ ਦਾ ਇਲਾਜ਼ ਕਰਨ ਦਾ ਮਾਹਿਰ ਹੈ, ਜਿਸ ਤੋਂ ਮੌਕੇ ’ਤੇ ਹੀ ਦਵਾਈ ਆਦਿ ਲੈਣ ਕਾਰਨ ਰੋਹੀਆ ਸਿੰਘ ਦਾ ਬਚਾਅ ਹੋ ਗਿਆ।

ਇਹ ਵੀ ਪੜ੍ਹੋ : ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਿਆ, ਪਿੰਡ ਰੋੜਕੀ ਨੇੜੇ ਵੀ ਪਿਆ ਪਾੜ

LEAVE A REPLY

Please enter your comment!
Please enter your name here