ਵਿਸ਼ਵ ਜਨਸੰਖਿਆ ਦਿਵਸ ‘ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਨੇ ਕੱਢੀਆਂ ਜਾਗਰੂਕਤਾ ਰੈਲੀਆਂ
ਸਰਸਾ, (ਸੱਚ ਕਹੂੰ ਨਿਊਜ਼)। ਵਿਸ਼ਵ ਜਨਸੰਖਿਆ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਬੁੱਧਵਾਰ ਨੂੰ ਦੇਸ਼ ਭਰ ‘ਚ ਜਾਗਰੂਕਤਾ ਰੈਲੀਆਂ ਤੇ ਸੈਮੀਨਾਰ ਲਗਾਏ। ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਦਿੱਲੀ ਤੇ ਉੱਤਰਾਖੰਡ ਸਮੇਤ ਵੱਖ-ਵੱਖ ਬਲਾਕਾਂ ‘ਚ ਕੱਢੀਆਂ ਲੋਕ ਜਾਗਰੂਕਤਾ ਰੈਲੀਆਂ ਦੌਰਾਨ ਸੇਵਾਦਾਰਾਂ ਨੇ ਜਨਸੰਖਿਆ ਕੰਟਰੋਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੇਵਾਦਾਰਾਂ ਨੇ ‘ਹਮ ਏਕ ਹਮਾਰਾ ਏਕ’ ਦਾ ਖੁਦ ਤਾਂ ਪ੍ਰਣ ਲਿਆ ਨਾਲ ਹੀ ਦੂਜਿਆਂ ਨੂੰ ਜਾਗਰੂਕਤਾ ਕਰਨ ਦਾ ਵੀ ਪ੍ਰਣ ਲਿਆ।
ਹਰਿਆਣਾ ਦੇ ਬਲਾਕ ਫਤਿਆਬਾਦ, ਸਰਸਾ, ਪੰਜਾਬ ਦਾ ਬਲਾਕ ਰਾਜਪੁਰਾ, ਉੱਤਰ ਪ੍ਰਦੇਸ਼ ਦਾ ਬਲਾਕ ਮੇਰਠ ਤੇ ਮਵਾਨਾ ‘ਚ ਕੱਢੀਆਂ ਲੋਕ ਜਾਗਰੂਕਤਾ ਰੈਲੀਆਂ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ ਹੱਥਾਂ ‘ਚ ਬੈਨਰ ਤੇ ਤਖ਼ਤੀਆਂ ਲੈ ਕੇ ‘ਹਮ ਏਕ ਹਮਾਰਾ ਏਕ’ ਵਰਗੇ ਨਾਅਰੇ ਲਾਉਂਦੇ ਹੋਏ ਕਤਾਰਬੱਧ ਚੱਲ ਰਹੇ ਸਨ। ਪੰਜਾਬ ਦੇ ਬਲਾਕ ਰਾਜਪੁਰਾ ‘ਚ ਹੋਏ ਸੈਮੀਨਾਰ ‘ਚ ਡਾ. ਆਸ਼ੀਸ਼ ਕੌਸ਼ਲ, ਸਰਪੰਚ ਵੀਰ ਸਿੰਘ ਤੇ ਗੁਰਮੀਤ ਸਿੰਘ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਦੀ ਸ਼ਲਾਘਾ ਕੀਤੀ। ਉੱਤਰ ਪ੍ਰਦੇਸ਼ ਦੇ ਬਲਾਕ ਮੇਰਠ ਦੱਖਣੀ ‘ਚ ਹੋਏ ਸੈਮੀਨਾਰ ‘ਚ ਵੀ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਵਾਧੇ ਨੂੰ ਰੋਕਣ ‘ਤੇ ਵਿਚਾਰ ਕੀਤਾ ਗਿਆ।