Dera Sacha Sauda: ਮਨਮੁੱਖ ਇਨਸਾਨ ਆਪਣੇ ਮਨ ’ਚ ਹਮੇਸ਼ਾ ਚਲਾਕੀ ਅਤੇ ਦਵੈਸ਼ ਰੱਖਦਾ ਹੈ ਉਹ ਆਪਣਾ ਮਤਲਬ ਹੱਲ ਕਰਨ ਲਈ ਦੂਜਿਆਂ ਨੂੰ ਧੋਖਾ ਦੇਣਾ ਚੰਗਾ ਸਮਝਦਾ ਹੈ ਉਹ ਕਿਸੇ ਦਾ ਵੀ ਹੁਕਮ ਮੰਨਣਾ ਪਸੰਦ ਨਹੀਂ ਕਰਦਾ ਉਹ ਦੂਜਿਆਂ ’ਤੇ ਹੁਕਮ ਚਲਾਉਣਾ ਤੇ ਉਨ੍ਹਾਂ ਤੋਂ ਸੇਵਾ ਕਰਵਾਉਣਾ ਬਹੁਤ ਚੰਗਾ ਸਮਝਦਾ ਹੈ ਉਹ ਆਪਣੀ ਨਿੰਦਾ ਜਾਂ ਨਿਰਾਦਰੀ ਦੀ ਗੱਲ ਨੂੰ ਸਹਿਣ ਨਹੀਂ ਕਰ ਸਕਦਾ, ਸਗੋਂ ਉਹ ਹਮੇਸ਼ਾ ਆਪਣੀ ਹੀ ਮਾਣ-ਵਡਿਆਈ ਚਾਹੁੰਦਾ ਹੈ ਉਹ ਸੇਵਾ ਕਰਨ ਤੋਂ ਕਤਰਾਉਂਦਾ ਹੈ ਤੇ ਆਪਣੇ ਅਰਾਮ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਦਾ ਹੈ ਮਨਮੁੱਖ ਦੁਨਿਆਵੀ ਤੁੱਛ ਪਦਾਰਥਾਂ ਦਾ ਬਹੁਤ ਜ਼ਿਆਦਾ ਮੋਹ ਕਰਦਾ ਹੈ।
Read This : ਰੂਹਾਨੀਅਤ : ਸੱਚੀ ਤੜਫ਼ ਨਾਲ ਭਗਤੀ ਇਬਾਦਤ ਕਰੋ
ਕਿਸੇ ਪ੍ਰਕਾਰ ਦੇ ਲਾਭ-ਹਾਨੀ ਤੋਂ ਬਹੁਤ ਪ੍ਰਭਾਵਿਤ ਹੋ ਜਾਂਦਾ ਹੈ ਉਹ ਆਪਣੇ ਲਾਲਚ ਨੂੰ ਕਦੇ ਵੀ ਨਹੀਂ ਛੱਡਦਾ ਉਹ ਹਮੇਸ਼ਾ ਦੂਜਿਆਂ ਤੋਂ ਕੁਝ ਨਾ ਕੁਝ ਪ੍ਰਾਪਤ ਕਰਨ ਦੀ ਕੋਸ਼ਿਸ਼ ’ਚ ਰਹਿੰਦਾ ਹੈ, ਕਿਸੇ ਨੂੰ ਕੁਝ ਦੇਣਾ ਨਹੀਂ ਚਾਹੁੰਦਾ ਉਹ ਆਪਣੇ ਕਾਰ-ਵਿਹਾਰ ’ਚ ਵੀ ਕਦੇ ਸੱਚਾ-ਸੁੱਚਾ ਨਹੀਂ ਹੁੰਦਾ ਮਨਮੁੱਖਜੀਵ ਆਪਣੀ ਝੂਠੀ ਇੱਜ਼ਤ ਬਣਾਉਣ ਲਈ ਧਰਮੀ ਪੁਰਸ਼ਾਂ ਤੇ ਵੱਡੇ ਅਫ਼ਸਰਾਂ ਨਾਲ ਮਿੱਤਰਤਾ ਵਧਾਉਂਦਾ ਹੈ ਕਿਉਂਕਿ ਉਹ ਆਪਣੇ-ਆਪ ਨੂੰ ਦੂਜਿਆਂ ਰਾਹੀਂ ਪ੍ਰਗਟ ਕਰਨਾ ਚਾਹੁੰਦਾ ਹੈ ਦੂਜਿਆਂ ਨੂੰ ਆਪਸ ’ਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਨਾ (ਆਪਣਾ ਮਤਲਬ ਸਿੱਧ ਕਰਨਾ) ਉਸ ਦਾ ਮਕਸਦ ਹੁੰਦਾ ਹੈ ਉਹ ਨਿੱਤ ਨਵੀਆਂ-ਨਵੀਆਂ ਚੀਜ਼ਾਂ ਨੂੰ ਦੇਖ ਕੇ ਤੇ ਨਵੀਆਂ ਗੱਲਾਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਉਹ ਭੋਗ-ਵਿਲਾਸ ਦੇ ਪਦਾਰਥਾਂ ਦਾ ਬਹੁਤ ਜ਼ਿਆਦਾ ਮੋਹ ਰੱਖਦਾ ਹੈ। Dera Sacha Sauda
ਦੂਜਿਆਂ ਦੀਆਂ ਭਲੀਆਂ-ਬੁਰੀਆਂ ਗੱਲਾਂ ਸੁਣਨ ਤੇ ਕਰਨ ’ਚ ਹੀ ਆਪਣੇ-ਆਪ ਨੂੰ ਉਲਝਾਈ ਰੱਖਦਾ ਹੈ ਇਸ ਲਈ ਮਨਮੁੱਖ ਜੀਵ ਸਤਿਗੁਰੂ ਦੀ ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ ਜਿਸ ਕਾਰਨ ਉਹ ਆਪਣੇ ਅਨਮੋਲ ਜਨਮ ਨੂੰ ਮਿੱਟੀ ’ਚ ਮਿਲਾ ਕੇ ਇਸ ਜਗਤ ਤੋਂ ਰੋਂਦਾ-ਧੋਂਦਾ ਚਲਾ ਜਾਂਦਾ ਹੈ ਸਭ ਸੰਤਾਂ-ਮਹਾਤਮਾਵਾਂ ਨੇ ਗੁਰਮੁੱਖ ਜੀਵਾਂ ਦੀ ਬਹੁਤ ਪ੍ਰਸੰਸਾ ਕੀਤੀ ਹੈ ਇਨਸਾਨ ਦੇ ਜੀਵਨ ਦਾ ਮਕਸਦ ਮਾਲਕ ਦਾ ਭਜਨ-ਸਿਮਰਨ ਕਰਨਾ ਹੈ ਗੁਰਮੁੱਖ ਜੀਵ ਹੀ ਗੁਰੂ ਕਿਰਪਾ ਨਾਲ ਆਪਣੇ ਮਾਲਕ ਦੀ ਸੇਵਾ ਤੇ ਭਗਤੀ ’ਚ ਲੱਗਦੇ ਹਨ ਤੇ ਇਸ ਰਾਹ ’ਚ ਸਫ਼ਲਤਾ ਪ੍ਰਾਪਤ ਕਰਦੇ ਹਨ ਕਿਉਂਕਿ ਪਰਮਾਰਥ ਦੀ ਵਿੱਦਿਆ ਨੂੰ ਦੇਣ ਲਈ ਸਿਰਫ਼ ਸੰਤ-ਸਤਿਗੁਰੂ ਹੀ ਸਮਰੱਥ ਹਨ ਮਨ-ਮਤ ਦੁਆਰਾ ਇਸ ਮਾਰਗ ’ਤੇ ਕੋਈ ਵੀ ਜੀਵ ਕਦੇ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦਾ।
ਪ੍ਰੇਮ ਦੇ ਅੱਗੇ ਨੇਮ ਨਹੀਂ | Dera Sacha Sauda
ਜ਼ਿਲ੍ਹਾ ਮੇਰਠ ’ਚ ਇੱਕ ਪਤਲਾ ਨਾਂਅ ਦਾ ਪਿੰਡ ਹੈ ਇੱਕ ਵਾਰ ਉੱਥੇ ਸਤਿਸੰਗ ਸੀ ਸਤਿਸੰਗ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 8-10 ਘਰਾਂ ’ਚ ਚਰਨ ਟਿਕਾਉਣ ਗਏ ਉਸ ਤੋਂ ਬਾਅਦ ਜਦੋਂ ਪਰਮ ਪਿਤਾ ਜੀ ਜੀਪ ’ਚ ਜਾਣ ਲੱਗੇ ਤਾਂ ਪਿੱਛੋਂ ਇੱਕ ਮਹਿਲਾ ਸ਼ਰਧਾਲੂ ਨੇ ਪਿਆਰ ਨਾਲ ਪਰਮ ਪਿਤਾ ਜੀ ਦਾ ਕੁੜਤਾ ਫੜ ਲਿਆ ਤੇ ਕਹਿਣ ਲੱਗੀ, ‘‘ਗੁਰੂ ਜੀ, ਆਪ ਤੁਰ ਪਏ! ਸਾਡੇ ਘਰ ਤਾਂ ਚਰਨ ਟਿਕਾਏ ਨਹੀਂ ਇਸ ਪਿੰਡ ਦੇ ਅਸੀਂ ਸਭ ਤੋਂ ਪੁਰਾਣੇ ਸਤਿਸੰਗੀ ਹਾਂ ਲੋਕ ਸਾਨੂੰ ਤਾਅਨੇ ਮਾਰਨਗੇ।
ਕਿ ਤੁਹਾਡੇ ਘਰ ਤਾਂ ਗੁਰੂ ਜੀ ਆਏ ਨਹੀਂ’’ ਪਰਮ ਪਿਤਾ ਜੀ ਨੇ ਫਰਮਾਇਆ, ‘‘ਆਵਾਂਗੇ ਬੇਟਾ, ਫਿਰ ਕਦੇ ਆਵਾਂਗੇ’’ ਉਹ ਕਹਿਣ ਲੱਗੀ, ‘ਪਿਤਾ ਜੀ, ਆਏ ਹੋਏ ਤਾਂ ਜਾ ਰਹੇ ਹੋ, ਫਿਰ ਪਤਾ ਨਹੀਂ ਕਦੋਂ ਆਓਗੇ ਆਪ ਜੀ ਹੁਣੇ ਚੱਲੋ ਜੀ, ਫਿਰ ਕੁੜਤਾ ਛੱਡਾਂਗੀ’’ ਪ੍ਰੇਮ ਦੇ ਅੱਗੇ ਕੋਈ ਨੇਮ ਨਹੀਂ ਉਸ ਭੈਣ ਦੀ ਤੜਫ ਨੂੰ ਵੇਖਦਿਆਂ ਪਰਮ ਪਿਤਾ ਜੀ ਕਹਿਣ ਲੱਗੇ, ‘ਚੱਲ ਬੇਟਾ, ਚੱਲਦੇ ਹਾਂ ਤੇਰੇ ਨਾਲ’’ ਪਰਮ ਪਿਤਾ ਜੀ ਉਸ ਦੇ ਨਾਲ ਚੱਲ ਪਏ ਤੇ ਅੱਧਾ ਘੰਟਾ ਉਸਦੇ ਘਰ ਬਿਰਾਜ਼ਮਾਨ ਰਹੇ ਉਹ ਭੈਣ ਆਪਣੇ ਮੁਰਸ਼ਿਦ ਪਰਮ ਪਿਤਾ ਜੀ ਦੇ ਨਾਲ ਪ੍ਰੇਮ ਭਰੀਆਂ ਗੱਲਾਂ ਕਰਦੀ ਰਹੀ Dera Sacha Sauda