ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਦੋਸ਼ੀ ਹੋ ਚੁੱਕਿਆ ਹੈ ਗ੍ਰਿਫਤਾਰ: ਡੀ.ਐਸ.ਪੀ ਅੱਤਰੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਵਰੁਨ ਸ਼ਰਮਾ ਆਈ.ਪੀ.ਐਸ ਮਾਣਯੋਗ ਸੀਨੀਆਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਦਵਿੰਦਰ ਕੁਮਾਰ ਅੱਤਰੀ ਉਪ ਕਪਤਾਨ ਪੁਲਿਸ ਨਾਭਾ ਦੀਆ ਹਦਾਇਤਾ ਅਨੁਸਾਰ ਨਸ਼ਾ ਸਮਗਲਰਾਂ ਖਿਲਾਫ ਸਪੈਸ਼ਲ ਮੁਹਿੰਮ ਤਹਿਤ ਨਾਭਾ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ( Drug Pills) ਜਦੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਦਰ ਨਾਭਾ ਦੀ ਅਗਵਾਈ ਹੇਠ ਉਹਨਾਂ ਦੀ ਪੁਲਿਸ ਪਾਰਟੀ ਇੰਨਚਾਰਜ ਚੌਕੀ ਗਲਵੱਟੀ ਵੱਲੋਂ ਸ਼ੱਕੀ ਵਹੀਕਲ ਦੀ ਚੈਕਿੰਗ ਸੰਬੰਧੀ ਨਾਭਾ ਤੋਂ ਮਲੇਰਕੋਟਲਾ ਰੋਡ ਵੱਲ ਸੂਆ ਪੁੱਲੀ ਪਿੰਡ ਗਲੱਵਟੀ ਪਾਸ ਬੇਰੀਗੇਟਿੰਗ ਕਰਕੇ ਨਾਕਾ ਲਗਾਇਆ ਹੋਇਆ ਸੀ ਤਾਂ ਨਾਕਾਬੰਦੀ ਦੌਰਾਨ ਵਕਤ ਕਰੀਬ 07:40 ਪੀ.ਐਮ. ਪਰ ਮਲੋਰਕੋਟਲਾ ਸਾਇਡ ਤੋਂ ਇੱਕ ਹੋਡਾ ਸਿਟੀ ਗੱਡੀ ਰੰਗ ਚਿੱਟੀ ਕਾਰ ਆਉਦੀ ਦਿਖਾਈ ਦਿੱਤੀ। ਜੋ ਕਾਫੀ ਤੇਜੀ ਨਾਲ ਨਾਕੇ ਪਰ ਬੇਰੀਗੇਟ ਪਾਸ ਆਕੇ ਰੁਕੀ।
ਜਿਸ ਨੂੰ ਇੱਕ ਮੋਨਾ ਨੌਜਵਾਨ ਵਿਅਕਤੀ ਚਲਾ ਰਿਹਾ ਸੀ ਜਿਸ ਨੂੰ ਬਾਣੇਦਾਰ ਹਰਵਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਰੋਕਿਆ ਅਤੇ ਕਾਰ ਚਾਲਕ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਹਨੀਸ ਵਰਮਾ ਉਰਵ ਜਿੰਮੀ ਪੁੱਤਰ ਰਤਨ ਨਾਲ ਵਾਸੀ ਮਕਾਨ ਨੰਬਰ 360 ਹੀਰਾ ਇਨਕਲੇਵ (ਪੁੱਡਾ) ਨਾਭਾ ਦੱਸਿਆ। ਜਦੋਂ ਕਾਰ ਦੀ ਤਲਾਸੀ ਕੀਤੀ ਗਈ ਤਾਂ ਗੱਡੀ ਦੀ ਕੰਡਕਟਰ ਸਾਇਡ ਵਾਲੀ ਸੀਟ ਪਰ ਇਕ ਵੱਡਾ ਮੇਮੀ ਲਿਫਾਫਾ ਜਿਸਦਾ ਮੂੰਹ ਖੁੱਲਾ ਪਿਆ ਸੀ, ਬ੍ਰਾਮਦ ਹੋਇਆ ਤਾਂ ਟ੍ਰੈਮਾਡੋਲ ਦੀਆਂ 1200 ਗੋਲੀਆਂ ਅਤੇ ਐਮਪਰੋਜੰਮ ਨੋਫਰਾ ਦੀਆਂ 3000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ।
ਇਹ ਵੀ ਪੜ੍ਹੋ : ਇਸ ਯੋਜਨਾ ਨੇ ਬਚਾ ਲਈ ਸ਼ਿਵਰਾਜ ਸਿੰਘ ਦੀ ਸਰਕਾਰ, ਔਰਤਾਂ ਨੇ ਪਾਈਆਂ ਖੂਬ ਵੋਟਾਂ
ਇਸ ਤੋਂ ਇਲਾਵਾ ਮੋਮੀ ਲਿਫਾਫਾ ਵਿੱਚੋਂ 500/500 ਰੁਪਏ ਦੇ ਨੋਟ ਕੁੱਲ 7 ਲੱਖ ਰੁਪਏ ਡਰਗ ਮਨੀ ਦੇ ਇੰਡੀਅਨ ਕਰੰਸੀ ਨੋਟ ਬਰਾਮਦ ਹੋਏ। ਸਹਾਇਕ ਥਾਣੇ: ਹਰਵਿੰਦਰ ਸਿੰਘ ਨੇ ਗੱਡੀ ਦੇ ਡੈਸਬੋਰਡ ਵਿਚੋਂ ਇਕ ਪਾਰਦਰਸੀ ਮੋਮੀ ਲਿਫਾਫਾ ਵਿਚ ਕਰੀਬ ਸੱਤ ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਪਰੋਕਤ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਨਾਲ ਕਾਰ ਨੂੰ ਕਬਜ਼ੇ ’ਚ ਲੈ ਕੇ ਐਨਡੀਪੀਸੀ ਦੀ ਧਾਰਾ 21/22/61/85 ਅਧੀਨ ਹਨੀਸ ਵਰਮਾ ਵਾਸੀ ਨਾਭਾ ਖਿਲਾਫ ਦਰਜ ਕਰ ਉਸ ਨੂੰ ਗਿ੍ਰਫਤਾਰ ਕੀਤਾ ਗਿਆ। ( Drug Pills)
ਮੁਢਲੀ ਪੁੱਛ-ਗਿੱਛ ’ਤੇ ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਪੰਜਾਬੀ ਬਾਗ ਵਿਖੇ ਪਿਛਲੇ ਡੇਢ ਸਾਲ ਤੋਂ ਜਿੰਮ ਚਲਾਉਂਦਾ ਹੈ ਅਤੇ ਇਸ ਤੋਂ ਪਹਿਲਾਂ ਵੀ ਸਾਲ 2019 ਵਿਚ ਥਾਣਾ ਕੋਤਵਾਲੀ ਨਾਭਾ ਵਿਖੇ 3850 ਗੋਲੀਆਂ ਅਤੇ 456 ਨਸ਼ੀਲੇ ਟੀਕੇ ਬ੍ਰਾਮਦਗੀ ਦਾ ਕੇਸ ਵੀ ਦਰਜ ਹੈ। ਪੁੱਛ-ਗਿੱਛ ਪਰ ਇਹ ਵੀ ਦਸਿਆ ਕਿ ਉਸ ਦਾ ਭਰਾ ਰਜੀਵ ਕੁਮਾਰ ਜਿਸ ਪਰ ਵੱਖ-ਵੱਖ ਬਣਿਆ ਵਿੱਚ ਐਨ.ਡੀ.ਪੀ.ਐਸ ਐਕਟ ਦੇ ਮੁਕਦਮੇ ਦਰਜ ਹਨ ਅਤੇ ਉਹ ਇਸ ਸਮੇਂ ਕਰਨਾਲ ਜੇਲ੍ਹ ਵਿੱਚ ਬੰਦ ਹੈ। ਇਹ ਸਮਾਨ ਉਹ ਕਿਥੋ ਲਿਆਇਆ ਅਤੇ ਅੱਗੇ ਕਿਸ ਕਿਸ ਨੂੰ ਵੇਚਣਾ ਸੀ, ਸੰਬੰਧੀ ਤਫਤੀਸ਼ ਜਾਰੀ ਹੈ ।