T-20 World Cup ਤੋਂ ਪਹਿਲਾਂ ਭਾਰਤੀ ਟੀਮ ਸਾਹਮਣੇ ਨਵੀਂ ਚੁਣੌਤੀ, ਕੌਣ ਹੋਣਗੇ ਓਪਨਰ ਦੇ ਦਾਅਵੇਦਾਰ

T20 World Cup 2024

5 ਖਿਡਾਰੀ ਹਨ ਦਾਅਵੇਦਾਰ | T20 World Cup 2024

  • ਰੋਹਿਤ ਸ਼ਰਮਾ ਅਤੇ ਯਸ਼ਸਵੀ ਇਸ ਦੌੜ ’ਚ ਸਭ ਤੋਂ ਅੱਗੇ | T20 World Cup 2024

ਨਵੀਂ ਦਿੱਲੀ। ਆਗਾਮੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਟੀਮ ਕੋਲ 7 ਕੌਮਾਂਤਰੀ ਟੀ-20 ਕ੍ਰਿਕੇਟ ਮੈਚ ਅਤੇ ਇੱਕ ਆਈਪੀਐੱਲ ਦਾ ਸੀਜਨ ਹੀ ਬਾਕੀ ਹੈ। ਇਹ ਮੈਚ ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਲਈ ਟੀਮ ਦਾ ਫੈਸਲਾ ਕਰਨਗੇ। ਪਿਛਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਚੋਣਕਾਰਾਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਤੋਂ ਪਹਿਲਾਂ ਟੀਮ ਚੁਣਨ ਦੇ ਸੰਕੇਤ ਦਿੱਤੇ ਸਨ। ਦੋਵੇਂ ਖਿਡਾਰੀਆਂ ਨੇ ਇਸ ਇੱਕ ਸਾਲ ਤੱਕ ਕੋਈ ਟੀ-20 ਮੈਚ ਨਹੀਂ ਖੇਡਿਆ ਪਰ ਵਿਸ਼ਵ ਕੱਪ ਟੀਮ ’ਚ ਉਨ੍ਹਾਂ ਦੀ ਵਾਪਸੀ ਦੀ ਜੋਰਦਾਰ ਚਰਚਾ ਹੈ। ਹੁਣ ਚੋਣਕਾਰਾਂ ਨੂੰ ਨਵੇਂ ਸਮੀਕਰਨ ਲੱਭਣ ਅਤੇ ਫਿਰ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ’ਚ ਢਾਲਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਟੀਮ ’ਚ ਸਭ ਤੋਂ ਵੱਡਾ ਵਿਵਾਦ ਸ਼ੁਰੂਆਤੀ ਸਥਾਨਾਂ ਨੂੰ ਲੈ ਕੇ ਹੈ, ਜਿੱਥੇ 5 ਮਜ਼ਬੂਤ ਖਿਡਾਰੀ ਦਾਅਵੇਦਾਰ ਹਨ। (T20 World Cup 2024)

ਇੱਕ ਨਜ਼ਰ ਇਨ੍ਹਾਂ ਖਿਡਾਰੀਆਂ ਦੇ ਟੀ-20 ਵਿਸ਼ਵ ਕੱਪ 2024 ਦੀਆਂ ਸੰਭਾਵਨਾਵਾਂ ’ਤੇ | T20 World Cup 2024

Yashshwi Jaiswal : ਪਹਿਲੀ 10 ਗੇਂਦਾਂ ’ਤੇ ਦੁਨੀਆ ’ਚ ਦੂਜਾ ਸਭ ਤੋਂ ਚੰਗਾ ਸਟ੍ਰਾਈਕ ਰੇਟ

Yashshwi Jaiswal

ਯਸ਼ਸਵੀ ਨੇ ਇਸ ਸਾਲ ਅਗਸਤ ’ਚ ਭਾਰਤ ਲਈ ਆਪਣਾ ਟੀ-20 ਡੈਬਿਊ ਕੀਤਾ ਸੀ ਅਤੇ ਉਦੋਂ ਤੋਂ ਟੀਮ ਦਾ ਹਿੱਸਾ ਹੈ। ਉਹ ਵਿਸ਼ਵ ਕੱਪ ’ਚ ਓਪਨਿੰਗ ਕਰਨ ਦਾ ਸਭ ਤੋਂ ਵੱਡੇ ਦਾਅਵੇਦਾਰ ਹਨ। ਇਸ ਦਾ ਕਾਰਨ ਇਹ ਹੈ ਕਿਉਂਕਿ ਉਨ੍ਹਾਂ ’ਚ ਪਹਿਲੀ ਗੇਂਦ ਤੋਂ ਹੀ ਵਿਰੋਧੀ ਟੀਮ ’ਤੇ ਹਮਲਾ ਕਰਨ ਦੀ ਸਮਰੱਥਾ ਹੈ। ਪਿਛਲੇ ਟੀ-20 ਵਿਸ਼ਵ ਕੱਪ ਤੋਂ ਲੈ ਕੇ ਹੁਣ ਤੱਕ ਦੁਨੀਆ ਭਰ ’ਚ 132 ਖਿਡਾਰੀਆਂ ਨੇ ਓਪਨਿੰਗ ਕੀਤੀ ਹੈ, ਜਿਨ੍ਹਾਂ ’ਚੋਂ ਪਹਿਲੀਆਂ 10 ਗੇਂਦਾਂ ’ਤੇ ਯਸ਼ਸਵੀ ਦਾ 167.51 ਦਾ ਸਟ੍ਰਾਈਕ ਰੇਟ ਦੂਜਾ ਸਰਵੋਤਮ ਹੈ। ਲੈੱਗ ਸਪਿਨ ਗੇਂਦਬਾਜੀ ਵੀ ਕਰ ਸਕਦੇ ਹਨ। (T20 World Cup 2024)

Ishan Kishan : ਵਿਕਟਕੀਪਿੰਗ ਦੇ ਵਿਕਲਪ ਪਰ ਬੱਲੇਬਾਜੀ ’ਤੇ ਸ਼ੱਕ

Ishan Kishan

ਓਪਨਿੰਗ ਦੇ ਦਾਅਵੇਦਾਰਾਂ ’ਚ ਈਸ਼ਾਨ ਕਿਸ਼ਨ ਇਕਲੌਤੇ ਵਿਕਟਕੀਪਰ ਹਨ। ਲੋਕੇਸ਼ ਰਾਹੁਲ ਤੋਂ ਇਲਾਵਾ ਈਸ਼ਾਨ ਵਿਸ਼ਵ ਕੱਪ ਟੀਮ ’ਚ ਇਕਲੌਤੇ ਵਿਕਟਕੀਪਰ ਨਜ਼ਰ ਆ ਰਹੇ ਹਨ। ਉਹ ਓਪਨਿੰਗ ਅਤੇ ਵਿਕਟ ਕੀਪਿੰਗ ਸਲਾਟ ਇੱਕੋ ਸਮੇਂ ਭਰ ਸਕਦੇ ਹਨ। ਹਾਲਾਂਕਿ ਟੀ-20 ’ਚ ਉਨ੍ਹਾਂ ਦੀ ਬੱਲੇਬਾਜੀ ਸਮਰੱਥਾ ’ਤੇ ਸ਼ੱਕ ਹੈ। ਪਿਛਲੇ ਵਿਸ਼ਵ ਕੱਪ ਤੋਂ ਬਾਅਦ 13 ਮੈਚਾਂ ’ਚ ਉਨ੍ਹਾਂ ਦੀ ਔਸਤ 19.46 ਅਤੇ ਸਟ੍ਰਾਈਕ ਰੇਟ 111.94 ਦਾ ਹੈ। (T20 World Cup 2024)

Rituraj Gaikwad : ਵੈਸਟਇੰਡੀਜ ਦੀਆਂ ਸਪਿਨ ਪਿੱਚਾਂ ਲਈ ਮਹੱਤਵਪੂਰਨ ਬੱਲੇਬਾਜ

Rituraj Gaikwad

ਗਾਇਕਵਾੜ ਟੀ-20 ਫਾਰਮੈਟ ’ਚ ਸਪਿਨ ਗੇਂਦਬਾਜੀ ਦੇ ਸਰਵੋਤਮ ਖਿਡਾਰੀਆਂ ’ਚੋਂ ਇੱਕ ਹਨ। ਪਿਛਲੇ ਟੀ-20 ਵਿਸ਼ਵ ਤੋਂ ਹੁਣ ਤੱਕ, ਉਹ ਸਪਿਨ ਖਿਲਾਫ 47 ਦੀ ਔਸਤ ਅਤੇ 166 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਹੇ ਹਨ। ਵਿਸ਼ਵ ਕੱਪ ’ਚ ਵੈਸਟਇੰਡੀਜ ਦੀਆਂ ਹੌਲੀ ਪਿੱਚਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਟੀਮ ’ਚ ਜਗ੍ਹਾ ਮਿਲ ਸਕਦੀ ਹੈ। ਹਾਲਾਂਕਿ ਸ਼ੁਰੂਆਤ ’ਚ ਉਨ੍ਹਾਂ ਦੀ ਹੌਲੀ ਸਟ੍ਰਾਈਕ ਰੇਟ ਵੀ ਚਿੰਤਾ ਦਾ ਵਿਸ਼ਾ ਹੈ ਪਰ ਲੰਬੀ ਪਾਰੀ ਖੇਡਦੇ ਹਨ। (T20 World Cup 2024)

Rohit Sharma : ਪਿਛਲੇ ਸਾਲ ਤੋਂ ਟੀ-20 ਨਹੀਂ ਖੇਡਿਆ, ਪਰ ਇੱਕਰੋਜ਼ਾ ’ਚ ਸ਼ਾਨਦਾਰ

Rohit Sharma

ਨਵੰਬਰ 2022 ’ਚ ਆਪਣਾ ਆਖਰੀ ਟੀ-20 ਮੈਚ ਖੇਡਣ ਵਾਲੇ ਕਪਤਾਨ ਰੋਹਿਤ ਸ਼ਰਮਾ ਟੀਮ ’ਚ ਵਾਪਸੀ ਦੀ ਤਿਆਰੀ ਕਰ ਰਹੇ ਹਨ। ਜਾਹਿਰ ਹੈ ਕਿ ਜੇਕਰ ਉਹ ਖੇਡਦੇ ਹਨ ਤਾਂ ਉਹ ਮੁੱਖ ਓਪਨਿੰਗ ਬੱਲੇਬਾਜ ਹੋਣਗੇ। ਹਾਲ ਹੀ ’ਚ ਇੱਕ ਰੋਜਾ ਵਿਸ਼ਵ ਕੱਪ ’ਚ, ਉਨ੍ਹਾਂ 126 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਅਤੇ ਉਹ ਟੀ-20 ਫਾਰਮੈਟ ’ਚ ਵੀ ਇਹ ਕਾਰਨਾਮਾ ਕਰ ਸਕਦੇ ਹਨ। ਹਾਰਦਿਕ ਪੰਡਯਾ ਦੀ ਫਿਟਨੈੱਸ ਸਬੰਧੀ ਸੰਕਿਆਂ ਦੇ ਮੱਦੇਨਜਰ ਉਨ੍ਹਾਂ ਦੇ ਕਪਤਾਨੀ ਸੰਭਾਲਣ ਦੀ ਵੀ ਚਰਚਾ ਹੈ। (T20 World Cup 2024)

Shubman Gill : ਖੱਬੇ ਅਤੇ ਸੱਜੇ ਬੱਲੇਬਾਜੀ ਦੇ ਸੁਮੇਲ ਕਾਰਨ ਪਿੱਛੇ ਰਹਿ ਸਕਦੇ ਹਨ

Shubman Gill

ਵਿਸ਼ਵ ਕੱਪ ਤੋਂ ਬਾਅਦ, ਗਿੱਲ ਟੀ-20 ਫਾਰਮੈਟ ਦੇ ਸਲਾਮੀ ਬੱਲੇਬਾਜ ਦੀ ਦੌੜ ’ਚ ਸਭ ਤੋਂ ਅੱਗੇ ਸਨ। ਉਦੋਂ ਤੋਂ ਉਹ ਆਪਣੀ ਪਾਰੀ ਦੀ ਹਰ 16ਵੀਂ ਗੇਂਦ ’ਤੇ ਛੱਕਾ ਮਾਰ ਰਹੇ ਹਨ। ਉਨ੍ਹਾਂ ਆਈਪੀਐੱਲ 2023 ’ਚ 890 ਦੌੜਾਂ ਬਣਾਈਆਂ ਸਨ। ਹਾਲਾਂਕਿ ਜੇਕਰ ਰੋਹਿਤ ਦੀ ਵਾਪਸੀ ਹੁੰਦੀ ਹੈ ਤਾਂ ਅੰਤਿਮ 11 ’ਚ ਜਗ੍ਹਾ ਬਣਾਉਣਾ ਮੁਸ਼ਕਿਲ ਹੋ ਜਾਵੇਗਾ। ਖੱਬੇ-ਸੱਜੇ ਸੁਮੇਲ ਨੂੰ ਧਿਆਨ ’ਚ ਰੱਖਦੇ ਹੋਏ, ਯਸ਼ਸਵੀ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। (T20 World Cup 2024)

ਇਹ ਵੀ ਪੜ੍ਹੋ : IND Vs AUS: ਆਸਟਰੇਲੀਆ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ