International Youth Fair: ਪੀਏਯੂ ’ਚ ਯੁਵਕ ਮੇਲੇ ਦੌਰਾਨ ਦੋ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚ ਚੱਲੇ ਘਸੁੰਨ-ਮੁੱਕੇ

International Youth Fair
 ਵਾਇਰਲ ਵੀਡੀਓ ਵਿੱਚੋਂ ਵਿਦਿਆਰਥੀਆਂ ਦੇ ਆਪਸ ’ਚ ਝਗੜੇ ਦੀ ਲਈ ਗਈ ਤਸਵੀਰ।

ਟਰਾਫ਼ੀ ਲੈਣ ਤੋਂ ਬਾਅਦ ਹਾਰੇ ਵਿਦਿਆਰਥੀਆਂ ਵੱਲੋਂ ਟਿੱਪਣੀ ਕੀਤੇ ਜਾਣ ’ਤੇ ਹੋਇਆ ਵਿਵਾਦ

International Youth Fair: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਅੰਤਰ ਰਾਸ਼ਟਰੀ ਯੁਵਕ ਮੇਲੇ ਦੌਰਾਨ ਦੋ ਯੂਨੀਵਰਸਿਟੀਆਂ ਦੇ ਵਿਦਿਆਰਥੀ ਮੁੱਕੋ-ਮੁੱਕੀ ਹੋ ਗਏ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਯੂਨੀਵਰਸਿਟੀ ਦੇ ਇੱਕ ਹਾਲ ਅੰਦਰ ਹੀ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਯੁਵਕ ਮੇਲੇ ਦੌਰਾਨ ਇੱਕ ਨਾਟਕ ਦੀ ਪੇਸ਼ਕਾਰੀ ਹੋਈ ਜਿਸ ਤੋਂ ਬਾਅਦ ਜੇਤੂ ਟੀਮ ਨੂੰ ਟਰਾਫ਼ੀ ਨਾਲ ਨਿਵਾਜਿਆ ਗਿਆ। ਜਿਉਂ ਹੀ ਜੇਤੂ ਟੀਮ ਟਰਾਫ਼ੀ ਲੈ ਕੇ ਜਾਣ ਲੱਗੀ ਤਾਂ ਹਾਰੀ ਟੀਮ ਦੇ ਕੁੱਝ ਨੌਜਵਾਨਾਂ ਵੱਲੋਂ ਟਿੱਪਣੀ ਕੀਤੇ ਜਾਣ ’ਤੇ ਵਿਵਾਦ ਸ਼ੁਰੂ ਹੋ ਗਿਆ ਜਿਸ ਪਿੱਛੋਂ ਕਈ ਮਿੰਟ ਦੋਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਇੱਕ-ਦੂਜੇ ਨੂੰ ਘਸੁੰਨ-ਮੁੱਕੇ ਮਾਰੇ ਗਏ। ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਯੂਨੀਵਰਸਿਟੀ ਅਧਿਕਾਰੀਆਂ ਮੁਤਾਬਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਚੰਡੀਗੜ ’ਵਰਸਿਟੀ ਦੇ ਵਿਦਿਆਰਥੀਆਂ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Rajasthan Tourism News: ਸੈਰ-ਸਪਾਟਾ ਵਿਭਾਗ ’ਚ “ਮਹਾਰਾਣਾ ਪ੍ਰਤਾਪ ਟੂਰਿਸਟ ਸਰਕਟ” ਦੀ ਪੇਸ਼ਕਾਰੀ

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟਰਾਫ਼ੀ ਜਿੱਤੀ ਸੀ ਜਿੰਨ੍ਹਾਂ ਨੂੰ ਦੇਖ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟਿੱਪਣੀ ਕੀਤੀ, ਜਿਸ ਪਿੱਛੋਂ ਦੋਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਆਪਸ ’ਚ ਭਿੜ ਗਏ। ਯੂਨੀਵਰਸਿਟੀ ਵਿਹੜੇ ਹੋਏ ਹੰਗਾਮੇ ’ਤੇ ਵਾਇਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਚੰਡੀਗੜ੍ਹ ’ਵਰਸਿਟੀ ਦੇ ਵਿਦਿਆਰਥੀਆਂ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਟਰਾਫ਼ੀ ਮਿਲਣ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਈ ਟਿੱਪਣੀ ਕੀਤੀ ਤਾਂ ਵਿਵਾਦ ਹੋ ਗਿਆ। International Youth Fair