ਮੀਂਹ ਪੈਣ ਕਾਰਨ ਪਾਰਾ ਹੇਠਾਂ ਆਇਆ | Rain in Punjab
- ਬਿਜਲੀ ਦੀ ਮੰਗ ਸਵੇਰੇ ਘੱਟ ਕੇ 8 ਹਜਾਰ ਮੈਗਾਵਾਟ ਤੇ ਪੁੱਜੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅੱਗ ਵਰ੍ਹਾ ਰਹੇ ਆਸਮਾਨ ਤੋਂ ਰਾਹਤ ਮਿਲੀ ਹੈ। ਅੱਧੀ ਰਾਤ ਮੌਸਮ ‘ਚ ਆਏ ਬਦਲਾਅ ਤੋਂ ਬਾਅਦ ਹਨੇਰੀ ਝੱਖੜ ਚੱਲਣ ਦੇ ਨਾਲ ਹੀ ਚੰਗਾ ਮੀਂਹ ਪਿਆ (Rain in Punjab) ਜਿਸ ਕਾਰਨ ਪਾਰਾ ਹੇਠਾਂ ਆ ਗਿਆ ਹੈ। 12 ਹਜ਼ਾਰ ਮੈਗਾਵਾਟ ‘ਤੇ ਪੁੱਜੀ ਬਿਜਲੀ ਦੀ ਮੰਗ ਡਿੱਗ ਕੇ ਅੱਜ ਸਵੇਰੇ 8 ਹਜਾਰ ਮੈਗਾਵਾਟ ਤੇ ਆ ਗਈ ਹੈ। ਪਾਵਰਕੌਮ ਦੀ ਵੱਲੋਂ ਆਪਣੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦਾ ਬਿਜਲੀ ਉਤਪਾਦਨ ਅੱਧਾ ਕਰ ਦਿੱਤਾ ਗਿਆ ਹੈ। ਤੇਜ਼ ਹਨੇਰੀ ਚੱਲਣ ਕਾਰਨ ਕਈ ਥਾਈ ਰਾਤ ਤੋਂ ਬਿਜਲੀ ਗੁੱਲ ਹੈ।
ਇਹ ਵੀ ਪੜ੍ਹੋ : ਬਰਨਾਲਾ ਦੇ ਪਿੰਡ ’ਚ ‘ਅਣਖ ਦੀ ਖਾਤਰ’ ਲੜਕੇ-ਲੜਕੀ ਦਾ ਕਤਲ
ਹਨੇਰੀ ਅਤੇ ਝੱਖੜ ਕਾਰਨ ਦਰੱਖਤਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਅਤੇ ਹਨੇਰੀ ਕਾਰਨ ਤੰਦੂਰ ਵਾਂਗ ਤਪ ਰਹੀ ਧਰਤੀ ਤੋਂ ਰਾਹਤ ਮਿਲੀ ਹੈ। ਅਗਲੇ ਤਿੰਨ-ਚਾਰ ਦਿਨ ਮੌਸਮ ਇਸੇ ਤਰ੍ਹਾਂ ਦਾ ਹੀ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਪਟਿਆਲਾ ਦਾ ਤਾਪਮਾਨ 45° ਨੂੰ ਪਾਰ ਕਰ ਚੁੱਕਾ ਸੀ ਅਤੇ ਲੋਕ ਅੱਤ ਦੀ ਪੈ ਰਹੀ ਗਰਮੀ ਕਾਰਨ ਤਰਾਂ-ਤਰਾਹ ਕਰ ਰਹੇ ਸਨ । (Rain in Punjab)