ਚੂਹਾ ਦੇ ਕੱਟਣ ’ਤੇ ਮੰਗਿਆ 6 ਲੱਖ, ਮਿਲਣਗੇ ਸਿਰਫ 67 ਹਜ਼ਾਰ, ਜਾਣੋ ਕੀ ਹੈ ਮਾਮਲਾ?

New Movie

ਅਸਾਮ (ਸੱਚ ਕਹੂੰ ਨਿਊਜ਼)। ਇੱਕ ਸਥਾਨਕ ਖਪਤਕਾਰ ਅਦਾਲਤ ਨੇ ਇੱਕ ਸਿਨੇਮਾ ਹਾਲ ’ਚ ਫਿਲਮ ਵੇਖਦੇ ਸਮੇਂ ਚੂਹੇ ਦੇ ਕੱਟਣ ’ਤੇ ਇੱਕ ਸਿਨੇਮਾ ਮਾਲਕ ਨੂੰ 67,000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ। (New Movie) ਆਪਣੇ ਫੈਸਲੇ ’ਚ ਕਾਮਰੂਪ ਡਿਸੀਟ੍ਰਕਟ ਕੰਜਿਊਮਰ ਡਿਸਪਊਟ ਰਿਡ੍ਰੇਸਲ ਕਮੀਸ਼ਨ ਦੇ ਚੇਅਰਪਰਸਨ ਏਐਫਏ ਬੋਰਾ ਅਤੇ ਮੈਂਬਰਾਂ ਅਰਚਨਾ ਡੇਕਾ ਲੱਖਰ ਅਤੇ ਟੂਟੂਮੋਨੀ ਦੇਵਾ ਗੋਸਵਾਮੀ ਦੇ ਬੈਂਚ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ‘ਸਫਾਈ ਬਣਾਈ ਰੱਖਣਾ ਸਿਨੇਮਾ ਹਾਲ ਦੇ ਮਾਲਕ ਦਾ ਫਰਜ਼ ਹੈ’।

ਇਹ ਵੀ ਪੜ੍ਹੋ : ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਨੂੰ ਮਿਲਣ ਪਹੁੰਚੀ ਪਤਨੀ

ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਗਵਾਹੀ ਦਿੱਤੀ ਸੀ ਕਿ ਸਿਨੇਮਾ ਹਾਲ ਦੀ ਸਫ਼ਾਈ ਨਹੀਂ ਸੀ ਅਤੇ ਪੌਪਕਾਰਨ ਅਤੇ ਹੋਰ ਖਾਣ-ਪੀਣ ਦਾ ਸਾਮਾਨ ਜ਼ਮੀਨ ‘ਤੇ ਪਿਆ ਸੀ, ਜਿਸ ਕਾਰਨ ਚੂਹੇ ਘੁੰਮ ਰਹੇ ਸਨ। ਸਿਨੇਮਾ ਹਾਲ ਦੀ ਸੁਰੱਖਿਆ ਅਤੇ ਸਵੱਛਤਾ ਦੀ ਸਥਿਤੀ ਯਕੀਨੀ ਬਣਾਉਣ ਲਈ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ, ਅਦਾਲਤ ਨੇ 25 ਅਪ੍ਰੈਲ ਦੇ ਆਪਣੇ ਹੁਕਮ ਵਿੱਚ ਨੋਟ ਕੀਤਾ ਕਿ ਸ਼ਿਕਾਇਤਕਰਤਾ ਦੀ ਗਵਾਹੀ ਤੋਂ ਇਹ ਜਾਪਦਾ ਹੈ ਕਿ ਸਿਨੇਮਾ ਹਾਲ ਨੂੰ ਹਰ ਸ਼ੋਅ ਤੋਂ ਬਾਅਦ ਸਾਫ ਨਹੀਂ ਜਾਂਦਾ ਹੈ।

ਮਾਮਲਾ 20 ਅਕਤੂਬਰ 2018 ਦਾ (New Movie)

ਜ਼ਿਕਰਯੋਗ ਹੈ ਕਿ ਇਹ ਘਟਨਾ 20 ਅਕਤੂਬਰ 2018 ਨੂੰ ਗੁਹਾਟੀ ਦੇ ਭੰਗਗੜ੍ਹ ਦੇ ਗਲੇਰੀਆ ਸਿਨੇਮਾ ‘ਚ ਵਾਪਰੀ ਸੀ। ਖਪਤਕਾਰ ਫੋਰਮ ਦੇ ਸਾਹਮਣੇ ਕੀਤੀ ਸ਼ਿਕਾਇਤ ਨੂੰ ਪੰਜ ਮਹੀਨਿਆਂ ਬਾਅਦ ਸਵੀਕਾਰ ਕਰ ਲਿਆ ਗਿਆ। ਸ਼ਿਕਾਇਤਕਰਤਾ ਨੇ ਸਿਨੇਮਾ ਮਾਲਕ ’ਤੇ ਦੋਸ਼ ਲਾਇਆ ਕਿ ਫਿਲਮ ਦੀ ਸਕਰੀਨਿੰਗ ਦੌਰਾਨ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਪੈਰਾਂ ’ਚੋਂ ਖੂਨ ਵਹਿ ਰਿਹਾ ਹੈ। ਜਿਸ ਤੋਂ ਬਾਅਦ ਉਸ ਨੂੰ ਦੋ ਘੰਟੇ ਨਿਗਰਾਨੀ ਹੇਠ ਰੱਖਿਆ ਗਿਆ ਕਿਉਂਕਿ ਉਸ ਸਮੇਂ ਉਸ ਨੂੰ ਕਿਸ ਨੇ ਵੱਢਿਆ ਸੀ, ਇਸ ਦਾ ਪਤਾ ਨਹੀਂ ਲੱਗ ਸਕਿਆ ਸੀ। ਜਿਸ ਤੋਂ ਬਾਅਦ ਮਹਿਲਾ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

New Movie

ਸ਼ਿਕਾਇਤ ਨਾ ਕਰਨ ਦੇ ਬਦਲੇ ਮੁਫ਼ਤ ਟਿਕਟ ਦੀ ਪੇਸ਼ਕਸ਼ ਕੀਤੀ

ਇਸ ਹਾਦਸੇ ਦੇ ਬਦਲੇ ਔਰਤ ਨੇ ਸਿਨੇਮਾ ਹਾਲ ਦੇ ਮਾਲਕ ਤੋਂ 6 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਫਿਲਮ ਹਾਲ ਦੇ ਮਾਲਕ ਨੇ ਦਲੀਲ ਦਿੱਤੀ ਕਿ ਸ਼ਿਕਾਇਤ ਯੋਗ ਨਹੀਂ ਸੀ ਅਤੇ ਉਸ ਸਮੇਂ ਔਰਤ ਦਾ ਇਲਾਜ ਵੀ ਕੀਤਾ ਗਿਆ ਸੀ। ਇਸ ਦਾ ਵਿਰੋਧ ਕਰਦਿਆਂ ਔਰਤ ਨੇ ਕਿਹਾ ਕਿ ਜਦੋਂ ਉਹ ਸਿਨੇਮਾ ਹਾਲ ਦੇ ਮਾਲਕ ਕੋਲ ਗਈ ਤਾਂ ਉਸ ਨੇ ਉਸ ਨੂੰ ਆਪਣੀ ਅਗਲੀ ਫ਼ਿਲਮ ਲਈ ਮੁਫ਼ਤ ਟਿਕਟਾਂ ਦੀ ਪੇਸ਼ਕਸ਼ ਕੀਤੀ। ਮਾਮਲੇ ਬਾਰੇ ਅਦਾਲਤ ਨੇ ਕਿਹਾ ਕਿ ਇਸ ਘਟਨਾ ਵਿੱਚ ਸਿਨੇਮਾ ਹਾਲ ਦੀ ਲਾਪਰਵਾਹੀ ਹੈ। ਨਾਲ ਹੀ 45 ਦਿਨਾਂ ਦੇ ਅੰਦਰ-ਅੰਦਰ 67,000 ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਜੇਕਰ ਭੁਗਤਾਨ 45 ਦਿਨਾਂ ਬਾਅਦ ਕੀਤਾ ਜਾਂਦਾ ਹੈ ਤਾਂ ਰਕਮ ਦਾ ਭੁਗਤਾਨ ਹੋਣ ਤੱਕ 12 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਦੇਣਾ ਹੋਵੇਗਾ।