‘ਥਿੰਕ ਐਂਡ ਉੱਤਰ’ ਪੇਪਰ ਲਾਂਚ, ਪਰਖਿਆ ਵਿਦਿਆਰਥਣਾਂ ਦਾ ਆਮ ਗਿਆਨ
ਸਰਸਾ,(ਸੁਨੀਲ ਵਰਮਾ/ਸੁਸ਼ੀਲ ਕੁਮਾਰ) ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਅੱਜ ਵਿਦਿਆਰਥੀਆਂ ਦਾ ਆਮ ਗਿਆਨ ਪਰਖਣ ਲਈ ‘ਥਿੰਕ ਐਂਡ ਉੱਤਰ’ ਪੇਪਰ ਲਾਂਚ ‘ਤੇ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਐੱਮਐੱਸਜੀ ਇੰਸਟੀਟਿਊਟ ਆਫ ਕੰਪੀਟੀਸ਼ਨ ਦੇ ਡਾਇਰੈਕਟਰ ਤੇ ਗੋਲਡ ਮੈਡਲਿਸਟ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਸ਼ਿਰਕਤ ਕੀਤੀ ਮੁੱਖ ਮਹਿਮਾਨ ਨੇ ਸਮਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ ਪ੍ਰੋਗਰਾਮ ‘ਚ ਸਕੂਲ ਦੀਆਂ ਜਮਾਤ ਛੇਵੀਂ ਤੋਂ +2 ਦੀਆਂ 473 ਵਿਦਿਆਰਥਣਾਂ ਨੇ ‘ਥਿੰਕ ਐਂਡ ਉੱਤਰ’ ਦੀ ਪ੍ਰੀਖਿਆ ਦਿੱਤੀ ਪ੍ਰੋਗਰਾਮ ਦੇ ਆਖਰ ‘ਚ ਸਕੂਲ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਨੂੰ ਟੋਕਨ ਆਫ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਸੰਸਥਾਨ ਵੱਲੋਂ ਮੁਕਾਬਲਾ ਪ੍ਰੀਖਿਆਵਾਂ ਲਈ ‘ਥਿੰਕ ਐਂਡ ਉੱਤਰ’ ਦੇ ਨਾਂਅ ਤੋਂ ਲਾਂਚ ਕੀਤੇ ਗਏ।
ਪੇਪਰ ਲਈ ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨਈਈਟੀ, ਆਈਆਈਟੀ, ਸੀਐਲਏਟੀ, ਆਈਏਐੱਸ, ਆਈਪੀਐੱਸ ਜਿਹੀਆਂ ਹੋਰ ਅਨੇਕਾਂ ਤਰ੍ਹਾਂ ਦੀਆਂ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਲਈ ਕਾਫੀ ਕਾਰਗਰ ਸਾਬਤ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਰਕਾਰੀ ਨੌਕਰੀ ਲਈ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਅਤੇ ਕੰਪੀਟੀਸ਼ਨ ਇਗਜ਼ਾਮ ਫਾਈਟ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਹਮੇਸ਼ਾ ਆਮ ਗਿਆਨ ਨਾਲ ਅਪਡੇਟ ਰਹਿਣਾ ਪਵੇਗਾ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਆਕਰਨ ‘ਚ ਵੀ ਚੰਗੀ ਪਕੜ ਹੋਣੀ ਚਾਹੀਦੀ ਹੈ ਅਤੇ ਬੋਲਣ ‘ਚ ਉਨ੍ਹਾਂ ਦੇ ਉਚਾਰਨ ਸਹੀ ਹੋਣੇ ਚਾਹੀਦੇ ਹਨ ਇਸ ਦੌਰਾਨ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਕਲਾਸਾਂ ‘ਚ ਜਾ ਕੇ ਪ੍ਰੀਖਿਆ ਦਾ ਜਾਇਜ਼ਾ ਲਿਆ ਤੇ ਵਿਦਿਆਰਥਣਾਂ ਤੋਂ ਸਵਾਲ-ਜਵਾਬ ਕੀਤੇ ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਅਦਾਰੇ ‘ਚ ਪਹੁੰਚਣ ‘ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ਨੂੰ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।