ਸ੍ਰੀਨਗਰ (ਏਜੰਸੀ)। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਇੱਕ ਪੁਲਿਸ ਥਾਣੇ ਵਿੱਚ ਅੱਜ ਸਵੇਰੇ ਅੱਗ ਲੱਗ ਗਈ ਜਿਸ ਵਿੱਚ ਤਿੰਨ ਮੰਜ਼ਿਲੀ ਇਮਾਰਤ ਦੀਆਂ ਦੋ ਮੰਜ਼ਿਲ ਸੜ ਕੇ ਸੁਆਹ ਹੋ ਗਈਆਂ ਫਾਇਰ ਬ੍ਰਿਗੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਸੂਚਨਾ ‘ਤੇ ਸ੍ਰੀਨਗਰ ਅਤੇ ਬਡਗਾਮ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ ਪੁਲਿਸ ਅਨੁਸਾਰ ਜ਼ਿਲ੍ਹੇ ਦੇ ਬੀਰਵਾਹ ਥਾਣਾ ‘ਚ ਸਵੇਰੇ ਅੱਗ ਲੱਗ ਗਈ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਅੱਗ ‘ਤੇ ਕਾਬੂ ਪਾਉਣ ਤੋਂ ਪਹਿਲਾਂ ਦੇਖਦੇ ਹੀ ਦੇਖਦੇ ਪੂਰੀ ਇਮਾਰਤ ਅੱਗ ਦੀ ਚਪੇਟ ਵਿੱਚ ਆ ਗਈ। (Police Station)
ਇਸ ਹਾਦਸੇ ‘ਚ ਥਾਣੇ ਦੀਆਂ ਦੋ ਮੰਜਿਲਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਜਦੋਂ ਕਿ ਬਾਕੀਆਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ ਅੱਗ ਲੱਗਣ ਤੇ ਪਾਣੀ ਦੀ ਬੁਛਾੜ ਕਾਰਨ ਥਾਣੇ ਦੇ ਦਸਤਾਵੇਜ਼ ਅਤੇ ਉਪਕਰਣਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ‘ਚ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ ਅਤੇ ਇਸ ਘਟਨਾ ‘ਚ ਕੋਈ ਜਖ਼ਮੀ ਨਹੀਂ ਹੋਇਆ ਹੈ ਅੱਗ ਨਾਲ ਹੋਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ। (Police Station)