ਪੰਜਾਬ ਦੇ ਝਾਕੀ ਵਿਵਾਦ ਸਬੰਧੀ ਆਇਆ ਨਵਾਂ ਅਪਡੇਟ, ਕੀ ਖਤਮ ਹੋਵੇਗਾ ਵਿਵਾਦ…

Tableau Dispute

ਕੇਂਦਰ ਨੇ ਮੰਗੀ ਪੰਜਾਬ ਤੋਂ ‘ਝਾਕੀ ਦੀ ਥੀਮ’, 15 ਜੁਲਾਈ ਆਖਰੀ ਤਾਰੀਖ਼

  • ਪੰਜਾਬ ਸਰਕਾਰ ਅਗਲੇ 4 ਦਿਨਾਂ ਵਿੱਚ ਫਾਈਨਲ ਕਰੇਗੀ ਆਪਣੀ ਥੀਮ

ਚੰਡੀਗੜ੍ਹ (ਅਸ਼ਵਨੀ ਚਾਵਲਾ)। Tableau Dispute : ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਜਨਵਰੀ 2024 ਵਿੱਚ ਪੈਦਾ ਹੋਏ ਝਾਕੀ ਵਿਵਾਦ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਚਿੱਠੀ ਭੇਜਦੇ ਹੋਏ ਆਪਣੀ ਝਾਕੀ ਦੀ ਥੀਮ ਨੂੰ ਤੁਰੰਤ ਭੇਜਣ ਲਈ ਕਿਹਾ ਹੈ। ਪੰਜਾਬ ਸਰਕਾਰ ਇੱਕ ਤੋਂ ਜ਼ਿਆਦਾ ਥੀਮ ਭੇਜ ਸਕਦੀ ਹੈ ਅਤੇ ਉਸ ਵਿੱਚੋਂ ਹੀ ਇੱਕ ਥੀਮ ਨੂੰ ਕੇਂਦਰ ਸਰਕਾਰ ਵੱਲੋਂ ਫਾਈਨਲ ਕੀਤਾ ਜਾਵਗਾ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਵੀ ਹੁਣ ਤੱਕ 2025 ਵਿੱਚ ਪੇਸ਼ ਹੋਣ ਵਾਲੀਆਂ ਝਾਕੀਆਂ ਦੀ ਸਾਂਝੀ ਥੀਮ ਨੂੰ ਫਾਈਨਲ ਨਹੀਂ ਕੀਤਾ ਗਿਆ ਅਤੇ ਇਸ ਵਾਰ ਪਹਿਲਾਂ ਸੂਬਾ ਸਰਕਾਰਾਂ ਤੋਂ ਥੀਮ ਦੀ ਸਲਾਹ ਲੈਣ ਤੋਂ ਬਾਅਦ ਹੀ ਕੇਂਦਰ ਸਰਕਾਰ ਵੱਲੋਂ ਮੁੱਖ ਥੀਮ ਨੂੰ ਫਾਈਨਲ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ 26 ਜਨਵਰੀ 2025 ਨੂੰ ਪੇਸ਼ ਹੋਣ ਵਾਲੀ ਝਾਕੀ ਲਈ 15 ਜੁਲਾਈ ਤੱਕ ਆਪਣੀ ਇੱਕ ਤੋਂ ਜ਼ਿਆਦਾ ਥੀਮ ਨੂੰ ਭੇਜਣਾ ਪਵੇਗਾ।

26 ਜਨਵਰੀ 2025 ਵਿੱਚ ਪੇਸ਼ ਹੋਵੇਗੀ ਪੰਜਾਬ ਦੀ ਝਾਕੀ, ਕੇਂਦਰ ਸਰਕਾਰ ਦੀ ਪੁੱਜੀ ਚਿੱਠੀ

ਜਾਣਕਾਰੀ ਅਨੁਸਾਰ ਹਰ ਸਾਲ 26 ਜਨਵਰੀ ਨੂੰ ਆਜ਼ਾਦੀ ਦਿਵਸ ਮੌਕੇ ਦਿੱਲੀ ਵਿਖੇ ਪਰੇਡ ਦੌਰਾਨ ਪੰਜਾਬ ਅਤੇ ਹੋਰ ਸੂਬਿਆ ਵੱਲੋਂ ਆਪਣੇ ਆਪਣੇ ਸੂਬੇ ਦੀ ਝਾਕੀ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਪਰੇਡ ਵਿੱਚ ਪੇਸ਼ ਹੋਣ ਵਾਲੀ ਝਾਕੀ ਨੂੰ ਕੇਂਦਰ ਸਰਕਾਰ ਦੇ ਹੀ ਮੰਤਰਾਲੇ ਵੱਲੋਂ ਆਖਰੀ ਫੈਸਲਾ ਕੀਤਾ ਜਾਂਦਾ ਹੈ। (Tableau Dispute)

ਇਸ ਸਾਲ 2024 ਵਿੱਚ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਝਾਕੀ ਨੂੰ ਪਰੇਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਵਿੱਚ ਕਾਫ਼ੀ ਵੱਡਾ ਵਿਵਾਦ ਬਣ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ੁਦ ਪ੍ਰੈਸ ਕਾਨਫਰੰਸ ਕਰਦੇ ਹੋਏ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਾਏ ਗਏ ਸਨ। ਜਿਸ ਕਾਰਨ ਪੰਜਾਬ ਵਿੱਚ ਸਿਆਸਤ ਕਾਫ਼ੀ ਜ਼ਿਆਦਾ ਭੱਖ ਗਈ ਸੀ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਫ਼ੀ ਜ਼ਿਆਦਾ ਹੰਗਾਮਾ ਹੋਣ ਕਰਕੇ ਪੰਜਾਬ ਦੇ ਇਨ੍ਹਾਂ ਦੋਸ਼ਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਨਕਾਰ ਦਿੱਤਾ ਗਿਆ ਸੀ ਪਰ ਇਹ ਵਿਵਾਦ ਨਹੀਂ ਖ਼ਤਮ ਹੋਇਆ ਸੀ ਅਤੇ ਪੰਜਾਬ ਸਰਕਾਰ ਵੱਲੋਂ 26 ਜਨਵਰੀ ਦੀ ਪੰਜਾਬ ਵਿੱਚ ਹੋਣ ਵਾਲੀ ਪਰੇਡ ਵਿੱਚ ਇਸ ਝਾਕੀ ਨੂੰ ਦਿਖਾਉਣ ਦੇ ਨਾਲ ਹੀ ਪੰਜਾਬ ਭਰ ਵਿੱਚ ਘੁੰਮਾਉਂਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਇੱਕ ਵੱਡਾ ਮੁੱਦਾ ਵੀ ਬਣਾਇਆ ਗਿਆ ਸੀ।

Also Read : Punjab News: ਹੁਣੇ-ਹੁਣੇ ਪੰਜਾਬ ਤੋਂ ਆਈ ਵੱਡੀ ਖਬਰ, ਅੰਮ੍ਰਿਤਪਾਲ ਸਿੰਘ ਦਾ ਭਰਾ ਗ੍ਰਿਫਤਾਰ

ਇਸ ਵਿਵਾਦ ਤੋਂ ਬਾਅਦ ਹੁੁਣ ਕੇਂਦਰ ਸਰਕਾਰ ਨੇ 2025 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਝਾਕੀ ਵਿਵਾਦ ਮੁੜ ਨਾ ਬਣੇ, ਇਸ ਲਈ ਹੁਣ ਤੋਂ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਚਿੱਠੀ ਭੇਜਦੇ ਹੋਏ ਥੀਮ ਨੂੰ ਭੇਜਣ ਲਈ ਕਿਹਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 15 ਜੁਲਾਈ ਆਖਰੀ ਤਾਰੀਖ਼ ਦਿੱਤੀ ਗਈ ਹੈ

ਪੰਜਾਬ ਕੋਲ ਸਿਰਫ਼ 4 ਦਿਨ, ਜਲਦ ਕਰਨਾ ਪਵੇਗਾ ਫਾਈਨਲ

ਕੇਂਦਰ ਸਰਕਾਰ ਵੱਲੋਂ ਥੀਮ ਭੇਜਣ ਦੀ ਆਖਰੀ ਤਾਰੀਖ਼ ’ਚ ਸਿਰਫ਼ 4 ਦਿਨਾਂ ਦਾ ਹੀ ਸਮਾਂ ਰਹਿ ਗਿਆ ਹੈ ਅਤੇ ਇਸ ਵਿੱਚ ਵੀ 2 ਦਿਨ ਛੁੱਟੀ ਵਾਲੇ ਆ ਰਹੇ ਹਨ। ਪੰਜਾਬ ਸਰਕਾਰ ਕੋਲ ਅੱਜ ਸ਼ੁੱਕਰਵਾਰ ਅਤੇ ਸੋਮਵਾਰ ਹੀ ਕੰਮਕਾਜ ਵਾਲਾ ਦਿਨ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਥੀਮ ਨੂੰ ਭੇਜਣਾ ਪਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਤੇਜ਼ੀ ਨਾਲ ਕੰਮ ਕਰਨਾ ਪਵੇਗਾ, ਕਿਉਂਕਿ ਜੇਕਰ ਪੰਜਾਬ ਆਪਣੀ ਥੀਮ ਦਾ ਆਈਡੀਆ ਭੇਜਣ ਵਿੱਚ ਲੇਟ ਹੋ ਜਾਂਦਾ ਹੈ ਤਾਂ ਪੰਜਾਬ ਸਰਕਾਰ ਨੂੰ ਝਾਕੀ ਪੇਸ਼ ਕਰਨ ਦੀ ਸੂਚੀ ਵਿੱਚ ਸ਼ਾਮਲ ਹੋਣ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਝਾਕੀ ਦਾ ਥੀਮ ਤੈਅ ਨਹੀਂ ਕੀਤਾ ਗਿਆ ਹੈ