ਮਾਓਵਾਦੀਆਂ ਨੂੰ ਛੱਡ ਕੇ ਦੇਸ਼ ਅੰਦਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਵਿਦੇਸ਼ੀ ਏਜੰਸੀ ਨੇ ਰੇਲ ਹਾਦਸੇ ਦੀ ਸਾਜਿਸ਼ ਰਚੀ ਹੋਵੇ ਨੇਪਾਲ ਪੁਲਿਸ ਵੱਲੋਂ ਇਸ ਮਾਮਲੇ ‘ਚ ਸ਼ਾਮਲ ਹੋਦਾ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੈਸਆਈ ਨੇ ਉਸ ਨੂੰ ਕਾਨ੍ਹਪੁਰ ‘ਚ ਰੇਲ ਹਾਦਸੇ ਨੂੰ ਅੰਜ਼ਾਮ ਦੇਣ ਲਈ ਪੂਰੀ ਸਿਖਲਾਈ ਦੇ ਕੇ ਭੇਜਿਆ ਸੀ। Train Accident
ਅਪਰਾਧ ਜਗਤ ਨਾਲ ਜੁੜੇ ਹੋਦਾ ਨੇ ਅੱਗੇ ਤਿੰਨ ਵਿਅਕਤੀਆਂ ਨੂੰ ਸੁਪਾਰੀ ਦੇ ਕੇ ਕਾਨ੍ਹਪੁਰ ਹਾਦਸੇ ਦਾ ਜ਼ਿੰਮਾ ਸੌਂਪਿਆ ਇਹ ਵੀ ਚਰਚਾ ਹੈ ਕਿ ਇਹ ਵਿਅਕਤੀ ਦੁਬਈ ਪਹੁੰਚ ਗਿਆ ਸੀ ਅਤੇ ਭਾਰਤ ਤੇ ਨੇਪਾਲ ਦੇ ਦਬਾਅ ਹੇਠ ਦੁਬਈ ਤੋਂ ਇਸ ਨੂੰ ਭੇਜਿਆ ਗਿਆ ਸੀ ਇਹ ਘਟਨਾ ਚੱਕਰ ਅੱਤਵਾਦ ਦੇ ਨਵੇਂ ਹਥਕੰਡਿਆਂ ਦਾ ਪਰਦਾਫ਼ਾਸ਼ ਕਰਦਾ ਹੈ ਅੱਤਵਾਦੀਆਂ ਦਾ ਮਕਸਦ ਕਿਸੇ ਦੇਸ਼ ਦੀ ਤਬਾਹੀ ਕਰਨੀ ਹੈ, ਤਬਾਹੀ ਦਾ ਰੂਪ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਫੌਜੀ ਤਾਕਤ ਨਾਲ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ ਇਹ ਸੰਭਵ ਹੀ ਹੈ ਕਿ ਅੱਤਵਾਦੀ ਕੋਈ ਨਵੇਂ ਤਰੀਕੇ ਲੱਭਣ ਪਿਛਲੇ ਸਾਲ 29 ਸਤੰਬਰ ਨੂੰ ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ ‘ਚ ਦਾਖ਼ਲ ਹੋ ਕੇ ਅੱਤਵਾਦੀਆਂ ਦੇ ਤਿੰਨ ਕੈਂਪ ਤਬਾਹ ਕਰ ਦਿੱਤੇ ਤੇ 33 ਅੱਤਵਾਦੀ ਢੇਰੀ ਕਰ ਹੋ ਗਏ। Train Accident
ਰੇਲਵੇ ਹੀ ਨਹੀਂ ਸਗੋਂ ਡੈਮਾਂ ‘ਤੇ ਵੀ ਸੁਰੱÎਖਿਆ ਦਾ ਪੁਰਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ
ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਫ਼ਿਰ ਅੱਤਵਾਦੀਆਂ ਨੇ ਹਿੰਸਾ ਦਾ ਨਵਾਂ ਤਰੀਕਾ ਰੇਲ ਹਾਦਸਿਆਂ ਦੇ ਰੂਪ ‘ਚ ਚੁਣਿਆ ਹੋਵੇ ਸਰਜੀਕਲ ਸਟਰਾਈਕ ਤੋਂ ਲੱਗਭਗ ਦੋ ਮਹੀਨਿਆਂ ਬਾਦ ਕਾਨਪੁਰ ‘ਚ ਰੇਲ ਹਾਦਸਾ ਵਾਪਰ ਗਿਆ ਸਿਰਫ਼ ਰੇਲਵੇ ਹੀ ਨਹੀਂ ਸਗੋਂ ਡੈਮਾਂ ‘ਤੇ ਵੀ ਸੁਰੱÎਖਿਆ ਦਾ ਪੁਰਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ ਸਾਨੂੰ ਅੱਤਵਾਦੀਆਂ ਦੇ ਪਲ-ਪਲ ਬਦਲਦੇ ਇਰਾਦਿਆਂ ‘ਤੇ ਨਜ਼ਰ ਰੱਖਣੀ ਪਵੇਗੀ ਖਾਸਕਰ ਸੁਹੀਆ (ਇੰਟੈਲੀਜੈਂਸ) ਵਿੰਗ ਨੂੰ ਇਸ ਮਾਮਲੇ ‘ਚ ਚੌਕਸ ਹੋਣ ਦੀ ਜ਼ਰੂਰਤ ਹੈ ਆਮ ਤੌਰ ‘ਤੇ ਇਹ ਹੁੰਦਾ ਹੈ ਕਿ ਸੁਰੱਖਿਆ ਏਜੰਸੀਆਂ ਨਵੇਂ ਖੇਤਰਾਂ ਵੱਲ ਉਦੋਂ ਧਿਆਨ ਦਿੰਦੀਆਂ ਹਨ ਜਦੋਂ ਕੋਈ ਬਹੁਤ ਵੱਡੀ ਘਟਨਾ ਵਾਪਰ ਜਾਂਦੀ ਹੈ।
ਘਟਨਾ ਵਾਪਰਨ ਤੋਂ ਮਗਰੋਂ ਦੀ ਚੌਕਸੀ ਕਰਨ ਨਾਲੋਂ ਪਹਿਲਾਂ ਹੀ ਧਿਆਨ ਦਿੱਤਾ ਜਾਵੇ ਉਂਜ ਵੀ ਜਦੋਂ ਅੱਤਵਾਦੀ ਦੇਸ਼ ਖਿਲਾਫ਼ ਵੱਡੀਆਂ ਸਾਜਿਸ਼ਾਂ ਰਚ ਰਹੇ ਹੋਣ ਤਾਂ ਸਿਰਫ਼ ਫੌਜ ਹੀ ਨਹੀਂ ਸਗੋਂ ਇੱਕ-ਇੱਕ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਆਸ-ਪਾਸ ਕਿਸੇ ਦੇਸ਼ ਵਿਰੋਧੀ ਕਾਰਵਾਈ ਜਿਵੇਂ ਲਾਵਾਰਿਸ ਵਸਤੂਆਂ, ਆਵਾਜਾਈ ਦੇ ਲਾਵਾਰਸ ਸਾਧਨਾਂ, ਅਜਨਬੀ ਵਿਅਕਤੀਆਂ ਬਾਰੇ ਪੂਰੀ ਤਰ੍ਹਾਂ ਸੁਚੇਤ ਰਹੇ ਜੇਕਰ ਅੱਤਵਾਦੀ ਹਾਦਸਿਆਂ ਨੂੰ ਅੰਜ਼ਾਮ ਦੇਣ ‘ਚ ਕਾਮਯਾਬ ਹੋ ਜਾਂਦੇ ਤਾਂ ਉਹਨਾਂ ਨੂੰ ਬੰਬਾਂ ਦੀ ਕੀ ਜ਼ਰੂਰਤ ਹੈ ਨਹਿਰਾਂ ਡੈਮਾਂ ਨੂੰ ਨੁਕਸਾਨ ਪਹੁੰਚਾ ਕੇ ਉਹ ਅੱਤਵਾਦੀ ਤੋਪਾਂ ਨਾਲੋਂ ਵੀ ਵੱਧ ਤਬਾਹੀ ਕਰ ਸਕਦੇ ਹਨ ਸਕੂਲਾਂ ਤੇ ਹਸਪਤਾਲਾਂ ਦੀ ਸੁਰੱਖਿਆ ਵੱਲ ਵੀ ਬਰਾਬਰ ਧਿਆਨ ਦਿੱਤਾ ਜਾਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ