ਫਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਨਾਲ ਜੰਗ ਛਿੜ ਗਈ ਹੈ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ ਹਨ ਸਭ ਤੋਂ ਮਾੜੀ ਗੱਲ ਇਹ ਹੈ ਕਿ ਹਮਾਸ ਵੱਲੋਂ ਨਿਰਦੋਸ਼ ਇਜ਼ਰਾਈਲੀ ਬੱਚੇ, ਬੁੱਢੇ ਤੇ ਔਰਤਾਂ ਨੂੰ ਵੀ ਅਗਵਾ ਕਰਨ ਦੀਆਂ ਖਬਰਾਂ ਚੱਲ ਰਹੀਆਂ ਹਨ ਇਹ ਹਾਲਾਤ ਇਸ ਕਰਕੇ ਵੀ ਚਿੰਤਾਜਨਕ ਹਨ ਕਿ ਮਾਮਲੇ ਦਾ ਧਾਰਮਿਕ ਪਹਿਲੂ ਵੀ ਹੈ ਜਿਸ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਕੁਝ ਵੀ ਹੋਵੇ ਅੱਤਵਾਦ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ ਹਮਾਸ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਇਸਲਾਮੀ ਜਗਤ ਦੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ’ਚ ਵੀ ਹੈ ਦੂਜੇ ਪਾਸੇ ਅਮਰੀਕਾ ਨੇ ਇਜ਼ਰਾਈਲ ਦੀ ਹਮਾਇਤ ’ਚ ਫੌਜੀ ਮੱਦਦ ਵੀ ਦਿੱਤੀ ਹੈ। (Terrorism)
ਭਾਰਤ ਸਰਕਾਰ ਦਾ ਸਟੈਂਡ ਵੀ ਤਰਕ ਸੰਗਤ ਤੇ ਮਜ਼ਬੂਤ ਹੈ ਭਾਰਤ ਨੇ ਇਜ਼ਰਾਈਲ ਨਾਲ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ ਅਸਲ ’ਚ ਭਾਰਤ ਦੁਨੀਆਂ ਦੇ ਕਿਸੇ ਵੀ ਹਿੱਸੇ ’ਚ ਅੱਤਵਾਦ ਦੇ ਖਿਲਾਫ ਹੈ ਇਸ ਤੋਂ ਪਹਿਲਾਂ ਭਾਰਤ ਨੇ ਇਜ਼ਰਾਈਲ ਤੇ ਫਲਸਤੀਨ ਨਾਲ ਰਿਸ਼ਤੇ ਬਰਾਬਰ ਰੱਖੇ ਹੋਏ ਸਨ ਫਲਸਤੀਨ ਨੇ ਕਸ਼ਮੀਰ ਮਸਲੇ ’ਚ ਭਾਰਤ ਦੀ ਹਮਾਇਤ ਕੀਤੀ ਸੀ ਇਸ ਦੇ ਬਾਵਜੂਦ ਭਾਰਤ ਨੇ ਕਿਸੇ ਗੁੱਟ ਜਾਂ ਦੇਸ਼ ਦੇ ਦਬਾਅ ’ਚ ਆਉਣ ਦੀ ਬਜਾਇ ਆਜ਼ਾਦਾਨਾ ਤਰੀਕੇ ਨਾਲ ਸਬੰਧ ਕਾਇਮ ਰੱਖੇ ਦਰਅਸਲ ਦੁਨੀਆਂ ਦਾ ਕੋਈ ਵੀ ਅਮਨ ਪਸੰਦ , ਲੋਕਤੰਤਰਿਕ ਤੇ ਮਾਨਵਵਾਦੀ ਵਿਚਾਰਧਾਰਾ ਵਾਲਾ ਮੁਲਕ ਅੱਤਵਾਦ ਦੀ ਹਮਾਇਤ ਨਹੀਂ ਕਰਦਾ ਜੰਗ ਕਿਸੇ ਵੀ ਦੇਸ਼ ਦੇ ਹਿੱਤ ’ਚ ਨਹੀਂ ਪਰ ਅੱਤਵਾਦੀ ਕਾਰਵਾਈਆਂ ਨੂੰ ਸਹਿਣ ਕਰਨਾ ਵੀ ਸਹੀ ਨਹੀਂ ਹੈ ਬਿਨਾਂ ਸ਼ੱਕ ਇਜ਼ਰਾਈਲ ਤੇ ਫਲਸਤੀਨ ਦੇ ਵਿਵਾਦ ਦੇ ਕਈ ਪਹਿਲੂ ਹਨ ਪਰ ਮਸਲੇ ਦਾ ਹੱਲ ਹਿੰਸਾ ਨਾਲ ਨਹੀਂ ਹੋਣਾ। (Terrorism)
ਇਹ ਵੀ ਪੜ੍ਹੋ : ਇਜ਼ਰਾਈਲ-ਫਿਲਿਸਤੀਨ ਸੰਘਰਸ਼, ਮਲਬੇ ’ਚ ਤਬਦੀਲ ਹੋਇਆ ਸ਼ਹਿਰ….
ਚੀਨ ਨੇ ਇਜ਼ਰਾਇਲ ਤੇ ਫਿਲਸਤੀਨ ਦੋ ਦੇਸ਼ਾਂ ਦੇ ਨਿਰਮਾਣ ਦੀ ਗੱਲ ਕਹੀ ਹੈ। ਪਰ ਸਭ ਤੋਂ ਪਹਿਲਾਂ ਇਸ ਗੱਲ ਦੀ ਜਰੂਰਤ ਹੈ ਕਿ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਜਾਵੇ ਨਿਰਦੋਸ਼ ਲੋਕਾਂ ਨੂੰ ਮਾਰਨਾ ਕਿਸੇ ਵੀ ਵਿਚਾਰਧਾਰਾ ਦਾ ਅੰਗ ਨਹੀਂ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਅੱਤਵਾਦ ਕਾਰਨ ਜੋ ਹਾਲਾਤ ਬਣੇ ਹੋਏ ਹਨ ਉਹ ਕਈ ਮੁਲਕਾਂ ਦੀਆਂ ਸਵਾਰਥੀ ਨੀਤੀਆਂ ਅਤੇ ਅੱਤਵਾਦ ਬਾਰੇ ਦੂਹਰੇ ਮਾਪਦੰਡਾਂ ਕਰਕੇ ਹੀ ਹਨ ਕਈ ਤਾਕਤਵਰ ਮੁਲਕਾਂ ਨੇ ਪਹਿਲਾਂ ਅੱਤਵਾਦ ਖੁਦ ਪਾਲ਼ਿਆ ਤੇ ਫਿਰ ਉਹੀ ਅੱਤਵਾਦ ਖਤਰਾ ਬਣ ਗਿਆ ਕਈ ਮੁਲਕਾਂ ਨੇ ਅਸਿੱਧੇ ਰੂਪ ’ਚ ਅੱਤਵਾਦ ਦੀ ਹਮਾਇਤ ਜਾਰੀ ਰੱਖੀ ਜੋ ਅੱਜ ਸਭ ਨੂੰ ਭੁਗਤਣੀ ਪੈ ਰਹੀ ਹੈ ਅੱਤਵਾਦ ਦੀਪਰਿਭਾਸ਼ਾ ਦੂਹਰੀ ਨਹੀਂ ਹੋਣੀ ਚਾਹੀਦੀ। (Terrorism)