ਨਕਸਲਵਾਦ ਖਿਲਾਫ਼ ਲੜਨੀ ਹੋਵੇਗੀ ਬਹੁਕੋਣੀ ਲੜਾਈ

ਗਰਮੀ ਵਧਦੇ ਹੀ ਦੇਸ਼ ਦੇ ਨਕਸਲ ਪ੍ਰਭਾਵਿਤ ਖੇਤਰਾਂ ‘ਚ ਨਕਸਲੀ ਹਮਲਿਆਂ ‘ਚ ਵਾਧਾ ਹੋ ਗਿਆ ਹੈ ਸੋਮਵਾਰ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਲਗਭਗ 350 ਨਕਸਲੀ ਮਹਿਲਾ-ਪੁਰਸ਼ਾਂ ਨੇ ਸੀਆਰਪੀਐਫ ਕੈਂਪ ‘ਤੇ ਹਮਲਾ ਕਰਕੇ ਖਾਣਾ ਖਾ ਰਹੇ 26 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਹਮਲੇ ਨਾਲ ਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਬਹੁਤ ਮਾੜਾ ਸੰਦੇਸ਼ ਗਿਆ ਹੈ ਕਿ ਜਿਸ ਨਕਸਲ ਦੀ ਉਹ ਕਮਰ ਟੁੱਟ ਚੁੱਕੀ ਸਮਝ ਰਹੇ ਸਨ, ਉਹ ਕਈ ਗੁਣਾ ਜ਼ਿਆਦਾ ਤਾਕਤਵਰ ਹੋ ਕੇ ਪਰਤਿਆ ਹੈ।

ਨਕਸਲੀਆਂ ਨੇ ਉੱਤਰ ਤੋਂ ਲੈ ਕੇ ਦੱਖਣ ਤੱਕ

ਪਿਛਲੇ ਮਹੀਨੇ ਵੀ ਨਕਸਲੀਆਂ ਨੇ ਸੁਕਮਾ ‘ਚ ਹਮਲਾ ਕਰਕੇ 11 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਇਨ੍ਹਾਂ ਹਮਲਿਆਂ ਦੀ ਲੰਮੀ ਲਿਸਟ ਹੈ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ 8 ਮਈ ਨੂੰ ਨਵੀਂ ਦਿੱਲੀ ‘ਚ ਲੈਫਟ ਵਿੰਗ ਐਕਸਟਰੀਮਿਜ਼ਮ ਦੀ ਸਮੱਸਿਆ ‘ਤੇ ਅਤੇ ਇਸ ‘ਤੇ ਨਵੇਂ ਸਿਰਿਓਂ ਹਮਲੇ ਦੀ ਰਣਨੀਤੀ ਲਈ ਮੀਟਿੰਗ ਸੱਦੀ ਹੈ ਨਕਸਲ ਸਮੱਸਿਆ ਦੇਸ਼ ‘ਚ ਬੇਹੱਦ ਗੰਭੀਰ ਹੋ ਚੁੱਕੀ ਹੈ ਨਕਸਲੀਆਂ ਨੇ ਉੱਤਰ ਤੋਂ ਲੈ ਕੇ ਦੱਖਣ ਤੱਕ ਦੇਸ਼ ਦੇ ਜੰਗਲ ਬਹੁਲਤਾ ਵਾਲੇ ਖੇਤਰਾਂ ‘ਚ ਇੱਕ ਲਾਲ ਗਲਿਆਰਾ ਬਣਾ ਲਿਆ ਹੈ ਝਾਰਖੰਡ, ਓੜੀਸ਼ਾ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਕਰਨਾਟਕ ਤੱਕ ਇਹ ਨਕਸਲੀ ਆਪਣੀ ਪੈਠ ਬਣਾ ਚੁੱਕੇ ਹਨ ਇਨ੍ਹਾਂ ਦੇ ਨਿਸ਼ਾਨੇ ‘ਤੇ ਦੇਸ਼ ਦੀਆਂ ਆਰਥਿਕ ਯੋਜਨਾਵਾਂ ਅਤੇ ਵਣ ਸੰਪੱਤੀ ਹੈ, ਜਿਨ੍ਹਾਂ ਨੂੰ ਇਹ ਭੋਲੇ-ਭਾਲੇ ਆਦਿਵਾਸੀਆਂ ਨੂੰ ਭੜਕਾ ਕੇ ਅਤੇ ਉਨ੍ਹਾਂ ਨੂੰ ਹਥਿਆਰ ਫੜਾ ਕੇ ਲੁੱਟ ਰਹੇ ਹਨ।

ਸੋਮਵਾਰ ਨੂੰ ਸੀਆਰਪੀਐਫ ‘ਤੇ ਜੋ ਹਮਲਾ ਹੋਇਆ ਹੈ, ਉਹ ਵੀ ਸੁਕਮਾ ‘ਚ ਸੜਕ ਦੇ ਨਿਰਮਾਣ ਨੂੰ ਰੋਕਣ ਲਈ ਕੀਤਾ ਗਿਆ ਹੈ ਜਿਸਦੀ ਸੁਰੱਖਿਆ ਇਹ ਸੀਆਰਪੀਐਫ ਜਵਾਨ ਕਰ ਰਹੇ ਹਨ ਨਕਸਲੀ ਦੇਸ਼ ‘ਚ ਵਿਕਾਸ ਦੇ ਸਖ਼ਤ ਵਿਰੋਧੀ ਹਨ ਅਤੇ ਦੇਸ਼ ਦੇ ਜਿਨ੍ਹਾਂ ਹਿੱਸਿਆਂ ‘ਚ ਇਨ੍ਹਾਂ ਨੇ ਆਪਣਾ ਨੈਟਵਰਕ ਬਣਾਇਆ ਹੋਇਆ ਹੈ, ਉਥੇ ਪੱਛੜੇਪਣ ਨੂੰ ਬਣਾਈ ਰੱਖਣਾ ਚਾਹੁੰਦੇ ਹਨ ਅਤੇ ਦੇਸ਼ ‘ਚ ਬੰਦੂਕ ਦੇ ਬਲ ‘ਤੇ ਸਿਆਸੀ ਵਿਵਸਥਾ ਨੂੰ ਬਦਲ ਲੈਣ ਵੱਲ ਵਧ ਰਹੇ ਹਨ ਨਕਸਲੀ ਸਮੱਸਿਆ ਆਰਥਿਕ ਪੱਛੜੇਪਣ ਦੇ ਨਾਲ-ਨਾਲ ਸਿਆਸੀ ਅਣਇੱਛਾ ਦੀ ਪੈਦਾਇਸ਼ ਵੀ ਹੈ ਕੇਂਦਰ ਅਤੇ ਨਕਸਲ ਪ੍ਰਭਾਵਿਤ ਸੂਬਿਆਂ ‘ਚ ਲਗਭਗ ਹਰ ਪਾਰਟੀ ਕਾਂਗਰਸ, ਭਾਜਪਾ, ਅਤੇ ਸਥਾਨਕ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਗਈਆਂ।

ਨਕਸਲੀ ਹਮਲਾ ਨਹੀਂ ਹੋਇਆ

ਪਰ ਇਹ ਇਨ੍ਹਾਂ ਪਾਰਟੀਆਂ ਦੀ ਸਿਆਸੀ ਅਣਇੱਛਾ ਹੀ ਕਹੀ ਜਾਵੇਗੀ ਕਿ ਉਹ ਮਜ਼ਬੂਤ ਸਰਕਾਰ, ਸੁਰੱਖਿਆ ਫੋਰਸਾਂ ਦੇ ਹੁੰਦਿਆਂ ਵੀ ਨਕਸਲਵਾਦ ਨੂੰ ਨਹੀਂ ਮਿਟਾ ਸਕੇ ਛੱਤੀਸਗੜ੍ਹ ‘ਚ ਵਿਰੋਧੀ ਭਾਜਪਾ ‘ਤੇ ਦੋਸ਼ ਲਾ ਰਹੇ ਹਨ ਕਿ ਉਸ ਨੇ ਨਕਸਲੀਆਂ ਪ੍ਰਤੀ ਨਰਮ ਰਵੱਈਆ ਅਪਣਾਇਆ ਹੋਇਆ ਹੈ, ਜਿਸ ਕਾਰਨ ਭਾਜਪਾ ਆਗੂਆਂ ਅਤੇ ਦਫ਼ਤਰਾਂ ‘ਚ ਹਾਲੇ ਤੱਕ ਇੱਕ ਵੀ ਨਕਸਲੀ ਹਮਲਾ ਨਹੀਂ ਹੋਇਆ, ਜਦੋਂਕਿ ਸਾਲ 2013 ‘ਚ ਨਕਸਲੀਆਂ ਨੇ ਕਾਂਗਰਸ ਦੀ  ਇੱਕ ਤਰ੍ਹਾਂ ਪੂਰੀ ਛੱਤੀਸਗੜ੍ਹ ਲੀਡਰਸ਼ਿਪ ਦਾ ਹੀ ਸਫ਼ਾਇਆ ਕਰ ਦਿੱਤਾ ਸੀ ਕਾਂਗਰਸੀ ਆਗੂ ਮਹਿੰਦਰ ਕਰਮਾ ਨੂੰ ਹੀ ਇਕਮਾਤਰ ਮਜ਼ਬੂਤ ਆਗੂ ਕਿਹਾ ਗਿਆ ਹੈ, ਜਿਨ੍ਹਾਂ ਨੇ ਨਕਸਲੀਆਂ ਨੂੰ ਜੜ੍ਹੋਂ ਖਤਮ ਕਰਨ ਲਈ ਛੱਤੀਸਗੜ੍ਹ ਦੇ ਪਿੰਡ-ਪਿੰਡ ‘ਚ  ਨਕਸਲ ਵਿਰੋਧੀ ਸਥਾਨਕ ਲੋਕਾਂ ਦਾ ਸੰਗਠਨ ਸਲਮਾ ਜੁਡੁਮ ਖੜ੍ਹਾ ਕੀਤਾ ਸੀ।

ਨਕਸਲੀ ਲਹਿਰ

ਕੇਂਦਰ ਸਰਕਾਰ ਹੁਣ ਜਦੋਂ ਨਕਸਲੀ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਰਣਨੀਤੀ ਬਣਾਉਣ ਜਾ ਰਹੀ ਹੈ, ਉਸ ‘ਚ ਨਕਸਲ ਪ੍ਰਭਾਵਿਤ ਖੇਤਰਾਂ ‘ਚ ਕੁਦਰਤੀ ਵਸੀਲਿਆਂ ਦੀ ਲੁੱਟ ਮਚਾ ਰਹੀਆਂ ਕੰਪਨੀਆਂ ‘ਤੇ ਵੀ ਵਿਚਾਰ ਹੋਵੇ, ਜਿਸ ‘ਤੇ ਦੇਸ਼ ਦੀ ਸੁਪਰੀਮ ਕੋਰਟ ਵੀ ਸਖ਼ਤ ਆਦੇਸ਼ ਦੇ ਚੁੱਕੀ ਹੈ ਇਸ ਨਾਲ ਆਦਿਵਾਸੀਆਂ ਨੂੰ ਨਕਸਲੀ ਲਹਿਰ ‘ਚ ਧੱਕਣ ਦਾ ਇਕਮਾਤਰ ਕਾਰਨ ਖਤਮ ਹੋ ਜਾਵੇਗਾ ਦੂਜਾ ਕੇਂਦਰ ਸਰਕਾਰ ਨਕਸਲੀ ਖੇਤਰ ‘ਚ ਮੁੱਖ ਧਾਰਾ ਦੇ ਸਿਆਸੀ ਆਗੂਆਂ ‘ਤੇ ਵੀ ਪੈਨੀ ਨਜ਼ਰ ਬਣਾਏ, ਜਿਨ੍ਹਾਂ ਦੇ ਨਕਸਲੀਆਂ ਨਾਲ ਸਬੰਧ ਅਤੇ ਹਿੱਸੇਦਾਰੀ ਨਾਲ ਕਾਰੋਬਾਰ ਚੱਲ ਰਹੇ ਹਨ ਇਹੀ ਉਹ ਵਿਅਕਤੀ ਹਨ।

ਜੋ ਨਕਸਲੀਆਂ ‘ਤੇ ਸੁਰੱਖਿਆ ਫੋਰਸਾਂ ਦੀ ਲੜਾਈ ਨੂੰ ਜ਼ਮੀਨ ‘ਤੇ ਉੱਤਰਣ ਨਹੀਂ ਦੇ ਰਹੇ ਨਕਸਲੀ ਖੇਤਰਾਂ ‘ਚ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾਵੇ ਜਿੰਨੀ ਤੇਜ਼ੀ ਨਾਲ ਸੜਕ, ਪੁਲ, ਸਕੂਲ, ਹਸਪਤਾਲ, ਉਦਯੋਗਾਂ ਨਾਲ ਸਬੰਧਤ ਕਾਰਜ ਪੂਰੇ ਹੋਣਗੇ, ਓਨੀ ਹੀ ਤੇਜ਼ੀ ਨਾਲ ਨਕਸਲੀਆਂ ਨੂੰ ਮਿਲ ਰਹੀ ਸਥਾਨਕ ਸਹਾਇਤਾ ਅਤੇ ਵਲੰਟੀਅਰਾਂ ਦੀ ਗਿਣਤੀ ਘੱਟ ਹੋਵੇਗੀ ਬਾਕੀ ਹਥਿਆਰਬੰਦ ਮੁਹਿੰਮ ਸਰਕਾਰ ਚਲਾ ਹੀ ਰਹੀ ਹੈ, ਜੋ ਸੰਗਠਿਤ ਨਕਸਲ ਕਾਡਰ ਨੂੰ ਢੇਰ ਕਰਨ ਦਾ ਇਕਮਾਤਰ ਉਪਾਅ ਹੈ ਨਕਸਲੀ ਦਰਅਸਲ ਭਾਰਤੀਆਂ ਦੀ ਭਾਰਤੀਆਂ ਖਿਲਾਫ਼ ਹਥਿਆਰਬੰਦ ਲੜਾਈ ਹੈ, ਜਿਸ ਨੂੰ ਬਹੁਕੋਣੀ ਰਣਨੀਤੀ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।